India International Punjab Religion

ਧਰੁਵ ਰਾਠੀ ਨੂੰ ਜਥੇਦਾਰ ਦੀ ਚੇਤਾਵਨੀ “ਬੰਦੇ ਦਾ ਪੁੱਤ ਬਣਕੇ ਵੀਡੀਓ ਡਿਲੀਟ ਕਰ”

ਮਸ਼ਹੂਰ ਯੂਟਿਊਬਰ ਧਰੁਵ ਰਾਠੀ ਵੱਲੋਂ ਲੰਘੇ ਦਿਨ ਇੱਕ ਵੀਡੀਓ ਬਣਾ ਕੇ ਆਪਣੇ ਯੂ ਟਿਊਬ ਖਾਤੇ ਤੋਂ ਸਾਂਝੀ ਕੀਤੀ ਗਈ ਜਿਸ ਵਿੱਚ ਉਸਨੇ ਸਿੱਖ ਗੁਰੂ ਸਾਹਿਬਾਨਾਂ, ਛੋਟੇ ਸਾਹਿਬਜ਼ਾਦਿਆਂ ਅਤੇ ਵੱਡੇ ਸਾਹਿਬਜ਼ਾਦਿਆਂ ਬਾਰੇ ਜਾਣਕਾਰੀ ਦਿੱਤੀ। ਹਾਲਾਂਕਿ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਕਿਉਂਕਿ ਧਰੁਵ ਰਾਠੀ ਨੇ ਆਪਣੀ ਵੀਡੀਓ ‘ਚ ਗੁਰੂ ਸਾਹਿਬਾਨ ਦੇ ਸਾਰੇ ਕਿਰਦਾਰਾਂ ਦਾ ਐਨੀਮੇਸ਼ਨ ਰਾਹੀਂ ਚਿਤਰਨ ਕੀਤਾ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਛੋਟੀ ਉਮਰੇ ਰੋਂਦਿਆਂ ਦਿਖਾ ਦਿੱਤਾ।

ਇਸ ‘ਤੇ ਸਿੱਖ ਸੰਸਥਾਵਾਂ SGPC, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਸਾਹਿਬ ਨੇ ਕੜਾ ਇਤਰਾਜ਼ ਜਤਾਇਆ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਧਰੁਵ ਰਾਠੀ ਨੂੰ ਚੇਤਾਵਨੀ ਦਿੰਦਿਆਂ ਕਿਹਾ ਕੇ ਕਿ ਇਸ ਪੂਰੀ ਵੀਡੀਓ ਦੀ ਸਕ੍ਰਿਪਟਿੰਗ ਵੀ ਗਲਤ ਹੈ ਜੋ ਨਹੀਂ ਹੋਣੀ ਚਾਹੀਦੀ ਅਤੇ ਦੂਜੀ ਗੱਲ ਇਹ ਕਿ ਰਾਠੀ ਨੇ AI ਦੇ ਨਾਲ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦਿਖਾਇਆ ਜਦ ਕਿ ਸਾਡੇ ਸਿੱਖੀ ਦੇ ਵਿੱਚ ਸਪਸ਼ਟ ਹੈ ਕਿ ਗੁਰੂ ਸਾਹਿਬ ਗੁਰੂ ਪਰਿਵਾਰ ਉਹਨਾਂ ਨੂੰ ਨਾਮ ਤਾਂ ਫਿਲਮਾਇਆ ਜਾ ਸਕਦਾ ਤੇ ਨਾ ਹੀ ਚਿਤਰਿਆ ਜਾ ਸਕਦਾ ਹੈ ਤੇ ਨਾ ਹੀ ਐਨੀਮੇਸ਼ਨ ਦੇ ਵਿੱਚ ਦਿਖਾਇਆ ਜਾ ਸਕਦਾ ਹੈ।

ਉਹਨਾਂ ਨੇ ਰਾਠੀ ਨੂੰ ਸਖਤ ਸ਼ਬਦਾਂ ਦੇ ਵਿੱਚ ਕਿਹਾ ਕਿ ਬੰਦੇ ਦਾ ਪੁੱਤ ਬਣ ਕੇ ਇਸ ਵੀਡੀਓ ਨੂੰ ਛੇਤੀ ਤੋਂ ਛੇਤੀ ਡਿਲੀਟ ਕਰ ।ਇਸ ਦੌਰਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਨੇ ਧਰੁਵ ਰਾਠੀ ਖਿਲਾਫ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। DSGMC ਦੇ ਸਾਬਕਾ ਪ੍ਰਧਾਨ ਅਤੇ ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ, “ਧਰੁਵ ਰਾਠੀ ਨੇ ਸਿੱਖ ਇਤਿਹਾਸ ਅਤੇ ਭਾਵਨਾਵਾਂ ਦਾ ਅਪਮਾਨ ਕੀਤਾ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ  ਨੂੰ ਰੋਂਦੇ ਬੱਚੇ ਵਜੋਂ ਦਰਸਾਉਣਾ ਸਿੱਖ ਧਰਮ ਦੀ ਭਾਵਨਾ ਦਾ ਅਪਮਾਨ ਹੈ। ਉਸ ਵਿਰੁੱਧ ਧਾਰਾ 295ਏ (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ) ਤਹਿਤ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।

ਏਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰੁਵ ਰਾਠੀ ਨੂੰ ਕਿਹਾ ਗਈ ਹੈ ਆ ਕੇ ਉਹ ਜਲਦੀ ਹੀ ਆਪਣੀ ਇਸ ਵੀਡੀਓ ਖਿਲਾਫ ਕਾਰਵਾਈ ਦੇ ਲਈ ਤਿਆਰ ਰਹੇ।

ਇਸ ਤੋਂ ਇਲਾਵਾ ਖੁਦ ਧਰੁਵ ਰਾਠੀ ਨੇ ਵੀ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਸੀ ਕਿ ਮੇਰੀ ਬਣਾਈ ਵੀਡੀਓ ਤੇ ਕੁਝ ਸਿੱਖ ਧਰਮ ਨਾਲ ਸੰਬੰਧਿਤ ਲੋਕਾਂ ਵੱਲੋਂ ਇਤਰਾਜ਼ ਕੀਤਾ ਜਾ ਰਿਹਾ ਹੈ. ਤਾ ਕੀ ਮੇਨੂ ਇਹ ਵੀਡੀਓ ਹਟਾ ਦੇਣੀ ਚਾਹੀਦੀ ਹੈ।