Punjab

PSEB ਨੇ ਐਲਾਨਿਆ 12ਵੀਂ ਦਾ ਨਤੀਜਾ, ਕੁੱਲ੍ਹ 91 ਫ਼ੀਸਦੀ ਵਿਦਿਆਰਥੀ ਪਾਸ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਨਤੀਜ਼ਿਆਂ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਬਰਨਾਲਾ ਦੀ ਵਿਦਿਆਰਥਣ ਹਰਸੀਰਤ ਕੌਰ ਨੇ ਟੌਪ ਕੀਤਾ ਹੈ। ਫਿਰੋਜ਼ਪੁਰ ਦੀ ਮਨਵੀਰ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ ਹੈ ਜਦੋਂ ਕਿ ਤੀਜਾ ਸਥਾਨ ਮਾਨਸਾ ਦੀ ਅਰਸ਼ ਨੇ ਪ੍ਰਾਪਤ ਕੀਤਾ ਹੈ।

ਬਰਨਾਲਾ ਦੀ ਹਰਸੀਰਤ ਨੇ 500 ਵਿੱਚੋਂ 500 ਨੰਬਰ ਪ੍ਰਾਪਤ ਕੀਤੇ ਹਨ। ਜਦੋਂ ਕਿ ਦੂਜੇ ਨੰਬਰ ਤੇ ਰਹੀ ਵਿਦਿਆਰਥਣ ਮਨਵੀਰ ਕੌਰ ਨੇ 500 ਵਿੱਚੋਂ 498 ਨੰਬਰ ਪ੍ਰਾਪਤ ਕੀਤੇ। ਤੀਜੇ ਨੰਬਰ ਤੇ ਰਹੀ ਮਾਨਸਾ ਦੀ ਅਰਸ਼ ਨੇ 500 ਵਿੱਚੋ 498 ਨੰਬਰ ਹਾਸਿਲ ਕੀਤੇ। ਇਸ ਪ੍ਰੀਖਿਆ ਵਿੱਚੋ 91 ਫੀਸਦ ਵਿਦਿਆਰਥੀ ਪਾਸ ਹੋਏ ਹਨ। ਜਿਨ੍ਹਾਂ ਵਿੱਚੋਂ 88.08 ਫੀਸਦ ਲੜਕੇ ਨੇ ਪ੍ਰੀਖਿਆ ਪਾਸ ਕੀਤੀ ਹੈ।

ਇਸ ਪ੍ਰੀਖਿਆ ਵਿੱਚ 2 ਲੱਖ 65 ਹਜ਼ਾਰ 388 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ ਜਿਸ ਵਿੱਚੋਂ 2 ਲੱਖ 41 ਹਜ਼ਾਰ 506 ਵਿਦਿਆਰਥੀ ਪਾਸ ਹੋਏ ਜਦੋਂ ਕਿ 5 ਹਜ਼ਾਰ 950 ਵਿਦਿਆਰਥੀ ਪ੍ਰੀਖਿਆ ਵਿੱਚੋਂ ਫੇਲ੍ਹ ਹੋਏ ਹਨ। ਬੋਰਡ ਵਿੱਚ 94.2 ਫੀਸਦੀ ਕੁੜੀਆਂ ਪਾਸ ਹੋਈਆਂ ਹਨ ਅਤੇ ਮੁੰਡੇ 88.08 ਫੀਸਦੀ ਪਾਸ ਹੋਏ ਹਨ। ਕੁਲ 91 ਫੀਸਦ ਵਿਦਿਆਰਥੀ ਪਾਸ ਹੋਏ ਹਨ।

12ਵੀਂ ਦੇ ਬੋਰਡ ਨਤੀਜਿਆਂ ਵਿੱਚ, 49,713 ਵਿਦਿਆਰਥੀਆਂ ਵਿੱਚੋਂ 48,975 (98.52%) ਸਾਇੰਸ ਸਟ੍ਰੀਮ ਵਿੱਚ ਪਾਸ ਹੋਏ। ਕਾਮਰਸ ਸਟ੍ਰੀਮ ਵਿੱਚ 96.83%, ਆਰਟਸ ਸਟ੍ਰੀਮ ਵਿੱਚ 87.58% ਅਤੇ ਵੋਕੇਸ਼ਨਲ ਸਟ੍ਰੀਮ ਵਿੱਚ 90% ਪਾਸ ਹੋਏ। ਇਸ ਸਾਲ ਪਾਸ ਪ੍ਰਤੀਸ਼ਤਤਾ 91.00 ਪ੍ਰਤੀਸ਼ਤ ਰਹੀ। ਕੁੜੀਆਂ ਨੇ ਇੱਕ ਵਾਰ ਫਿਰ ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਕੁੱਲ 1,24,229 ਕੁੜੀਆਂ ਵਿੱਚੋਂ 1,17,175 ਨੇ ਪ੍ਰੀਖਿਆ ਪਾਸ ਕੀਤੀ। ਜਦੋਂ ਕਿ 1,41,156 ਮੁੰਡਿਆਂ ਵਿੱਚੋਂ 1,24,328 ਮੁੰਡੇ ਪਾਸ ਹੋਏ। ਟ੍ਰਾਂਸਜੈਂਡਰ ਸ਼੍ਰੇਣੀ ਵਿੱਚ ਵੀ, ਤਿੰਨੋਂ ਵਿਦਿਆਰਥੀ ਪਾਸ ਹੋਏ।

ਨਤੀਜੇ ਕਿੱਥੇ ਜਾਰੀ ਕੀਤੇ ਜਾਣਗੇ?
ਪੰਜਾਬ ਬੋਰਡ ਦੇ 12ਵੀਂ ਦੇ ਨਤੀਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਰੀ ਕੀਤੇ ਜਾਣਗੇ ਅਤੇ ਵਿਦਿਆਰਥੀ ਇੱਥੋਂ ਆਪਣੀਆਂ ਮਾਰਕਸ਼ੀਟਾਂ ਵੀ ਡਾਊਨਲੋਡ ਕਰ ਸਕਦੇ ਹਨ। ਹਾਲਾਂਕਿ, ਵਿਦਿਆਰਥੀਆਂ ਨੂੰ ਅਸਲ ਮਾਰਕ ਸ਼ੀਟ ਲਈ ਆਪਣੇ ਸਕੂਲ ਜਾਣਾ ਪਵੇਗਾ।

ਤੁਸੀਂ ਨਤੀਜੇ ਕਿਵੇਂ ਦੇਖ ਸਕਦੇ ਹੋ?
ਸਭ ਤੋਂ ਪਹਿਲਾਂ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।
ਇਸ ਤੋਂ ਬਾਅਦ ਹੋਮਪੇਜ ‘ਤੇ ‘ਨਤੀਜਾ’ ਭਾਗ ‘ਤੇ ਕਲਿੱਕ ਕਰੋ।
ਇਸ ਤੋਂ ਬਾਅਦ 12ਵੀਂ ਜਮਾਤ ਦੇ ਨਤੀਜੇ ਦਾ ਲਿੰਕ ਚੁਣੋ
ਹੁਣ ਆਪਣਾ ਰੋਲ ਨੰਬਰ, ਜਨਮ ਮਿਤੀ ਅਤੇ ਹੋਰ ਲੋੜੀਂਦੀ ਜਾਣਕਾਰੀ ਦਰਜ ਕਰੋ।
ਸਬਮਿਟ ਬਟਨ ‘ਤੇ ਕਲਿੱਕ ਕਰੋ ਅਤੇ ਤੁਹਾਡਾ ਨਤੀਜਾ ਸਕ੍ਰੀਨ ‘ਤੇ ਦਿਖਾਈ ਦੇਵੇਗਾ।