India

ਭਾਰਤੀ ਫੌਜ ਨੇ ਜੰਮੂ, ਸਾਂਬਾ, ਅਖਨੂਰ ਅਤੇ ਕਠੂਆ ‘ਚ ਡਰੋਨ ਦੀਆਂ ਅਫਵਾਹਾਂ ਕੀਤੀਆਂ ਖਾਰਜ

ਜੰਮੂ, ਸਾਂਬਾ, ਅਖਨੂਰ ਅਤੇ ਕਠੂਆ ਸਮੇਤ ਸਰਹੱਦੀ ਇਲਾਕਿਆਂ ਵਿੱਚ ਸ਼ੱਕੀ ਡਰੋਨਾਂ ਦੇ ਕਈ ਸ਼ੁਰੂਆਤੀ ਦੇਖੇ ਜਾਣ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਸਨ। ਜਿਸ ਤੋਂ ਬਾਅਦ ਭਾਰਤੀ ਫੌਜ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਹਾਲ ਹੀ ਵਿੱਚ ਕੋਈ ਡਰੋਨ ਗਤੀਵਿਧੀ ਨਹੀਂ ਮਿਲੀ ਹੈ ਅਤੇ ਜੰਗਬੰਦੀ ਦੀ ਸਥਿਤੀ ਬਣੀ ਹੋਈ ਹੈ।

ਜਾਣਕਾਰੀ ਮੁਤਾਬਕ ਕਈ ਖ਼ਬਰਾਂ ਫੈਲਾਈਆਂ ਜਾ ਰਹੀਆਂ ਸਨ ਕਿ ਜੰਮੂ, ਸਾਂਬਾ, ਅਖਨੂਰ ਅਤੇ ਕਠੂਆ ਸਮੇਤ ਸਰਹੱਦੀ ਇਲਾਕਿਆਂ ਵਿੱਚ ਡਰੇਨ ਦੇਖੇ ਗਏ ਹਨ ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਇਸ ਤੋਂ ਬਾਅਦ ਭਾਰਤੀ ਫੌਜ ਨੇ ਇਨ੍ਹਾਂ ਅਫਵਾਹਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਹਾਲ ਹੀ ਵਿੱਚ ਕੋਈ ਡਰੋਨ ਗਤੀਵਿਧੀ ਨਹੀਂ ਮਿਲੀ ਹੈ ਅਤੇ ਜੰਗਬੰਦੀ ਦੀ ਸਥਿਤੀ ਬਣੀ ਹੋਈ ਹੈ।