India International Punjab

’84 ਨਸਲਕੁਸ਼ੀ ‘ਤੇ ਰਾਹੁਲ ਗਾਂਧੀ ਦਾ ਵੱਡਾ ਬਿਆਨ, “1980 ਦੇ ਦਹਾਕੇ ਵਿਚ ਜੋ ਹੋਇਆ ਉਹ ਗਲਤ ਸੀ”

ਕਾਂਗਰਸੀ ਲੀਡਰ ਰਾਹੁਲ ਗਾਂਧੀ ਦਾ ਇਕ ਵੀਡੀਉ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਰਾਹੁਲ ਗਾਂਧੀ ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ਵਿਚ ਇਕ ਪ੍ਰੋਗਰਾਮ ਦੌਰਾਨ ਲੋਕਾਂ ਨਾਲ ਗੱਲ ਕਰ ਰਹੇ ਹਨ। ਗੱਲਬਾਤ ਦੌਰਾਨ, ਇਕ ਸਿੱਖ ਵਿਦਿਆਰਥੀ ਨੇ ਰਾਹੁਲ ਗਾਂਧੀ ਤੋਂ ’84 ਨਸਲਕੁਸ਼ੀ ਅਤੇ ਸਿੱਖਾਂ ਦੇ ਮੁੱਦਿਆਂ ਨਾਲ ਸਬੰਧਤ ਕੁਝ ਸਵਾਲ ਪੁੱਛੇ।

ਵਿਦਿਆਰਥੀ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਤੁਸੀਂ ਕਿਹਾ ਸੀ ਕਿ ਰਾਜਨੀਤੀ ਨਿਡਰ ਹੋਣੀ ਚਾਹੀਦੀ ਹੈ, ਡਰਨ ਵਾਲੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਪਰ ਅਸੀਂ ਸਿਰਫ਼ ਕੜਾ ਨਹੀਂ ਪਹਿਨਣਾ ਚਾਹੁੰਦੇ, ਅਸੀਂ ਸਿਰਫ਼ ਪੱਗ ਨਹੀਂ ਬੰਨ੍ਹਣਾ ਚਾਹੁੰਦੇ, ਅਸੀਂ ਪ੍ਰਗਟਾਵੇ ਦੀ ਆਜ਼ਾਦੀ ਚਾਹੁੰਦੇ ਹਾਂ, ਜਿਸ ਦੀ ਕਾਂਗਰਸ ਪਾਰਟੀ ਦੇ ਸ਼ਾਸਨ ਦੌਰਾਨ ਇਜਾਜ਼ਤ ਨਹੀਂ ਸੀ।

ਵਿਦਿਆਰਥੀ ਨੇ ਕਾਂਗਰਸ ‘ਤੇ ਸਿੱਖਾਂ ਦੀਆਂ ਆਵਾਜ਼ਾਂ ਦੱਬਣ ਅਤੇ 1984 ਨਸਲਕੁਸ਼ੀ ਦੇ ਦੋਸ਼ੀ ਸੱਜਣ ਕੁਮਾਰ ਵਰਗੇ ਲੋਕਾਂ ਨੂੰ ਬਚਾਉਣ ਦਾ ਇਲਜ਼ਾਮ ਵੀ ਲਾਇਆ। ਇਸੇ ਸਵਾਲ ਦੇ ਜਵਾਬ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸੀ ਲੀਡਰ ਹੋਣ ਦੇ ਨਾਤੇ ਮੈਂ ਜ਼ਿੰਮੇਵਾਰੀ ਲੈਂਦਾ ਹਾਂ ਕਿ 1980 ਦੇ ਦਹਾਕੇ ਵਿਚ ਜੋ ਹੋਇਆ ਉਹ ਗਲਤ ਸੀ।

ਹੁਣ ਇਸੇ ਬਿਆਨ ਨੂੰ ਲੈਕੇ ਬਜਪ ਕਾਂਗਰਸ ਤੇ ਹਮਲਾਵਰ ਹੋ ਚੁੱਕੀ ਹੈ। BJP ਦੀ ਮੰਗ ਹੈ ਕਿ ਟਾਈਟਲਰ ਅਤੇ ਕਮਲ ਨਾਥ ਨੂੰ ਪਾਰਟੀ ‘ਚੋਂ ਬਾਹਰ ਕੱਢਿਆ ਜਾਵੇ ਕਿਉਂਕਿ ਇਹਨਾਂ ਦੋਹਾਂ ਦੀ ਉਹਨਾਂ ਵੇਲਿਆਂ ‘ਚ ਸਿੱਖਾਂ ਦੀ ਜਾਨ ਲੈਣ ਵਾਲੀਆਂ ਕਾਰਵਾਈਆਂ ਚ ਸ਼ਮੂਲੀਅਤ ਸੀ।