Punjab

ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਲੈ ਕੇ ਮਜੀਠੀਆ ਨੇ ਪੇਸ਼ ਕੀਤਾ ਨਵਾਂ ਸਬੂਤ !

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫ਼ਰੰਸ ਵਿੱਚ ਪੰਜਾਬ ਦੀ ਮਾਨ ਸਰਕਾਰ ’ਤੇ ਗੈਂਗਸਟਰਾਂ ਨੂੰ ਬਚਾਉਣ ਅਤੇ ਸਹਾਇਤਾ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਜਨਾਲਾ ਪੁਲਿਸ ਸਟੇਸ਼ਨ ਲਿਜਾਣ ਦਾ ਤਰੀਕਾ ਗਲਤ ਸੀ।

ਮਜੀਠੀਆ ਨੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਵੱਲੋਂ ਵਾਇਰਲ ਆਡੀਓ ਨੂੰ ਏ.ਆਈ. ਨਾਲ ਬਣਾਇਆ ਦੱਸਣ ’ਤੇ ਪੁਲਿਸ ਨੂੰ ਇਸ ਦੀ ਜਾਂਚ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਸੁਖਪ੍ਰੀਤ ਸਿੰਘ ਹਰੀਨੋਂ ਦੀ ਇੱਕ ਆਡੀਓ ਵੀ ਸਾਂਝੀ ਕੀਤੀ, ਜਿਸ ਵਿੱਚ ਅੰਮ੍ਰਿਤਪਾਲ ਬਾਰੇ ਗੱਲ ਹੋ ਰਹੀ ਸੀ। ਮਜੀਠੀਆ ਨੇ ਅੰਮ੍ਰਿਤਪਾਲ ’ਤੇ ਆਪਣੇ ਭਰਾ ਨੂੰ ਨਸ਼ਾ ਛੁਡਾਉਣ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਜਦੋਂ ਵੀ ਉਹ ਬੋਲਦੇ ਹਨ, ਉਨ੍ਹਾਂ ’ਤੇ ਨਸ਼ੇ ਦੇ ਇਲਜ਼ਾਮ ਲੱਗਦੇ ਹਨ।

https://www.facebook.com/share/r/159F4fCeuo/

ਉਨ੍ਹਾਂ ਨੇ ਅੰਮ੍ਰਿਤਪਾਲ ਦੇ ਪਿਤਾ ਦੀ ਵੀਡੀਓ ਦਾ ਜ਼ਿਕਰ ਕੀਤਾ, ਜਿਸ ਵਿੱਚ ਉਹ ਆਪਣੇ ਪੁੱਤਰ ਹਰਪ੍ਰੀਤ ਦੀ ਝੂਠੇ ਦੋਸ਼ਾਂ ਵਿੱਚ ਗ੍ਰਿਫ਼ਤਾਰੀ ਦਾ ਦਾਅਵਾ ਕਰ ਰਹੇ ਸਨ। ਮਜੀਠੀਆ ਨੇ ਅੰਮ੍ਰਿਤਪਾਲ ਦੇ ਪਰਿਵਾਰ ’ਤੇ ਲੋਕਾਂ ਨੂੰ ਨਸ਼ਾ ਛੁਡਾਉਣ ਦੀ ਬਜਾਏ ਨਸ਼ੇ ਦੀ ਆਦਤ ਪਾਉਣ ਦਾ ਇਲਜ਼ਾਮ ਲਗਾਇਆ।