India International

ਪਾਕਿਸਤਾਨ ਨੇ ਭਾਰਤ ’ਤੇ ਲਾਈਆਂ ਪਾਬੰਦੀਆਂ

ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਦੇ ਸਖ਼ਤ ਫੈਸਲਿਆਂ ਦੇ ਜਵਾਬ ਵਿੱਚ, ਪਾਕਿਸਤਾਨ ਨੇ ਦੋਵਾਂ ਦੇਸ਼ਾਂ ਵਿਚਕਾਰ ਸਾਰੇ ਦੁਵੱਲੇ ਸਮਝੌਤਿਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਇਲਾਵਾ, 1972 ਦਾ ਸ਼ਿਮਲਾ ਸਮਝੌਤਾ ਰੱਦ ਕਰ ਦਿੱਤਾ ਗਿਆ ਹੈ।
ਇਹ ਫੈਸਲੇ ਪਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਵਿੱਚ ਲਏ ਗਏ। ਇਸਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕੀਤੀ। ਇੱਕ ਦਿਨ ਪਹਿਲਾਂ, ਭਾਰਤ ਨੇ ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰਨ ਸਮੇਤ 5 ਵੱਡੇ ਫੈਸਲੇ ਵੀ ਲਏ ਸਨ। ਪਾਕਿਸਤਾਨ ਨੇ ਕਿਹਾ ਕਿ ਜੇਕਰ ਭਾਰਤ ਸਿੰਧੂ ਜਲ ਸੰਧੀ ਨੂੰ ਰੋਕਦਾ ਹੈ, ਤਾਂ ਇਸਨੂੰ ਜੰਗ ਦੀ ਕਾਰਵਾਈ ਮੰਨਿਆ ਜਾਵੇਗਾ।

ਪਾਕਿਸਤਾਨ ਨੇ ਮੀਟਿੰਗ ਵਿੱਚ ਇਹ ਫੈਸਲੇ ਵੀ ਲਏ

  • ਪਾਕਿਸਤਾਨ ਨੇ SAARC SVE ਅਧੀਨ ਸਾਰੇ ਵੀਜ਼ੇ ਮੁਅੱਤਲ ਕਰ ਦਿੱਤੇ ਹਨ। ਸਿੱਖ ਸ਼ਰਧਾਲੂਆਂ ਨੂੰ ਛੱਡ ਕੇ ਸਾਰੇ ਭਾਰਤੀ ਨਾਗਰਿਕਾਂ ਨੂੰ 48 ਘੰਟਿਆਂ ਦੇ ਅੰਦਰ ਵਾਪਸ ਆਉਣ ਦਾ ਹੁਕਮ ਦਿੱਤਾ ਗਿਆ ਹੈ।
  • ਭਾਰਤ ਨਾਲ ਸਾਰੇ ਵਪਾਰ ਨੂੰ ਮੁਅੱਤਲ ਕਰਨਾ, ਸਾਰੀਆਂ ਭਾਰਤੀ ਮਾਲਕੀ ਵਾਲੀਆਂ ਅਤੇ ਭਾਰਤੀ-ਸੰਚਾਲਿਤ ਏਅਰਲਾਈਨਾਂ ਲਈ ਹਵਾਈ ਖੇਤਰ ਬੰਦ ਕਰਨਾ।
  • ਵਾਹਗਾ ਸਰਹੱਦ ਵੀ ਬੰਦ ਕਰ ਦਿੱਤੀ ਗਈ।
  • ਸ਼ਿਮਲਾ ਐਗਰੀਮੈਂਟ ਸਮੇਤ ਦੁਵੱਲੇ ਐਗਰੀਮੈਂਟ ਕੀਤਾ ਸਸਪੈਂਡ
  • ਅੰਤਰ-ਰਾਸ਼ਟਰੀ ਹਵਾਈ ਖੇਤਰ ਬੰਦ ਕਰਨ ਦਾ ਐਲਾਨ