India

ਸੋਨੇ ਦੀ ਕੀਮਤ ਵਿੱਚ ਉਛਾਲ, ਟੁੱਟੇ ਸਾਰੇ ਰਿਕਾਰਡ

ਬਿਨਾਂ ਬ੍ਰੇਕਾਂ ਵਾਲੇ ਵਾਹਨ ਵਾਂਗ ਦੌੜਦਾ ਸੋਨਾ 1 ਲੱਖ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਸੋਨੇ ਦੀ ਕੀਮਤ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਸੋਨਾ ਚਾਂਦੀ ਨਾਲੋਂ ਮਹਿੰਗਾ ਹੋ ਗਿਆ ਹੈ।

ਘਰੇਲੂ ਬਾਜ਼ਾਰ ਵਿੱਚ ਅੱਜ ਮੰਗਲਵਾਰ 22 ਅਪ੍ਰੈਲ ਨੂੰ ਸੋਨੇ ਦੀ ਕੀਮਤ 1.70 ਪ੍ਰਤੀਸ਼ਤ ਦੇ ਵਾਧੇ ਨਾਲ ਲਗਭਗ 98,930 ਰੁਪਏ ਪ੍ਰਤੀ 10 ਗ੍ਰਾਮ ‘ਤੇ ਕਾਰੋਬਾਰ ਕਰ ਰਹੀ ਹੈ, ਜਦੋਂ ਕਿ ਚਾਂਦੀ 0.63 ਪ੍ਰਤੀਸ਼ਤ ਵਧ ਕੇ 95,850 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਹੈ।

ਉੱਧਰ ਅੱਜ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ ਅਤੇ ਨਿਫਟੀ ਚੜ੍ਹ ਗਏ। ਸ਼ੁਰੂਆਤੀ ਕਾਰੋਬਾਰ ਵਿੱਚ 30-ਸ਼ੇਅਰਾਂ ਵਾਲਾ ਬੰਬੇ ਸਟਾਕ ਐਕਸਚੇਂਜ ਦਾ ਬੈਂਚਮਾਰਕ ਸੈਂਸੈਕਸ 319.89 ਅੰਕ ਚੜ੍ਹ ਕੇ 79,728.39 ’ਤੇ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ 76.1 ਅੰਕ ਵਧ ਕੇ 24,201.65 ’ਤੇ ਪਹੁੰਚ ਗਿਆ।