ਵਾਰਿਸ ਪੰਜਾਬ ਦੇ’ ਕਥਿਤ ਗਰੁੱਪ ਦੀ ਚੈਟ ‘ਤੇ ਵਿਵਾਦ ਵਧਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਇਸ ਕਥਿਤ ਚੈਟ ਮਾਮਲੇ ਦਾ ਮਾਸਟਰਮਾਈਂਡ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਦੱਸਿਆ ਹੈ। ਮਜੀਠੀਆ ਨੇ ਕਿਹਾ ਕਿ ਇਸ ਗੁਰੱਪ ਦਾ ਐਡਮਿਨ ਕੁਲਵੰਤ ਸਿੰਘ ਰਾਉਕੇ ਡਿਬਰੂਗੜ੍ਹ ਜੇਲ੍ਹ ਤੋਂ ਵਾਪਸ ਆਇਆ ਹੈ।
ਮਜੀਠੀਆ ਨੇ ਦੋਸ਼ ਲਗਾਇਆ ਕਿ ਇਨ੍ਹਾਂ ਲੋਕਾਂ ਦੁਆਰਾ ਇਤਿਹਾਸ ਨਾਲ ਜੋੜ ਕੇ ਮਨੁੱਖੀ ਬੰਬ ਤਿਆਰ ਕੀਤੇ ਜਾ ਰਹੇ ਹਨ। ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਟੀਮ ਜ਼ਿਲ੍ਹਾ ਮੋਗਾ ਨਾਮ ਦੇ ਵਟਸਐਪ ਗਰੁੱਪ ਵਿੱਚ 600 ਤੋਂ ਵਧ ਲੋਕ ਜੁੜੇ ਹੋਏ ਹਨ। ਇਸ ਗਰੁੱਪ ਵਿੱਚ ਕਥਿਤ ਤੌਰ ਉਤੇ ਪੰਜਾਬ ਦੇ ਸਿਆਸਤਦਾਨਾਂ ਦੀ ਕਥਿਤ ਤੌਰ ਉਤੇ ਹੱਤਿਆ ਦੀ ਸਾਜ਼ਿਸ਼ ਘੜੀ ਜਾ ਰਹੀ ਹੈ।ਗ੍ਰਹਿ ਮੰਤਰੀ ਅਮ੍ਰਿਤ ਸ਼ਾਹ, ਮੰਤਰੀ ਰਵਨੀਤ ਬਿੱਟੂ, ਬਿਕਰਮ ਸਿੰਘ ਮਜੀਠੀਆ ਅਤੇ ਪਲਵਿੰਦਰ ਸਿੰਘ ਤਲਵਾੜਾ ਨੂੰ ਨਿਸ਼ਾਨਾ ਬਣਾਉਣ ਦੀ ਫਿਰਾਕ ਵਿੱਚ ਹਨ। ਇਸ ਸਾਜ਼ਿਸ ਦਾ ਸ਼ਿਕਾਰ ਹੋਣ ਵਾਲਿਆਂ ਵਿੱਚ ਕੁਕੀ ਗਿੱਲ ਦਾ ਨਾਮ ਵੀ ਸ਼ਾਮਿਲ ਹੈ।
ਉਨਾਂ ਨੇ ਕਿਹਾ ਕਿ ਉਨ੍ਹਾਂ ਦੇ ਨਿਸ਼ਾਨੇ ’ਤੇ ਉਹ ਲੋਕ ਹਨ ਜੋ ਅੰਮ੍ਰਿਤਪਾਲ ਦਾ ਅਸਲੀ ਮਖੋਟਾ ਲੋਕਾਂ ਸਾਹਮਣੇ ਰੱਖਦੇ ਸਨ। ਮਜੀਠੀਆ ਨੇ ਕਿਹਾ ਕਿ ਅੰਮ੍ਰਿਤਪਾਲ ਦੇ ਸਾਥੀ ਦਲਜੀਤ ਕਲਸੀ ਉੱਥੋ ਆ ਕੇ ਇਹ ਬਿਆਨ ਦੇ ਰਹੇ ਹਨ ਅੰਮ੍ਰਿਤਪਾਲ ਦੇ ਕੋਲ ਜੇਲ੍ਹ ਵਿੱਚ ਇੱਕ ਫੋਨ ਵੀ ਹੈ।
ਮਜੀਠੀਆ ਨੇ ਅੰਮ੍ਰਿਤਪਾਲ ਨੂੰ ਸ਼ੈਤਾਨ ਦੱਸਿਆ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਖ਼ਰਾਬ ਹੁੰਦੀ ਜਾ ਰਹੀ ਹੈ ਤੇ ਜ਼ਿਲ੍ਹਾ ਮੋਗਾ ’ਚ ਇਕ ਵਟਸਅਪ ਗਰੁੱਪ ’ਚ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਸਾਜਿਸ਼ ਘੜੀ ਜਾ ਰਹੀ ਹੈ।