Punjab

ਕਾਂਗਰਸੀ ਵਿਧਾਇਕ ਦਾ ਵੱਡਾ ਦਾਅਵਾ, ਲੁਧਿਆਣਾ ਵਿੱਚ ਇੱਕੋ ਸਕੂਲ ਦਾ ਹੋਇਆ ਦੋ ਵਾਰ ਉਦਘਾਟਨ

ਪੰਜਾਬ ਵਿੱਚ ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੇ ਚਲਦਿਆਂ ਲੁਧਿਆਣਾ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਇੱਕ ਸਕੂਲ ਦਾ ਉਦਘਾਟਨ ਕੀਤਾ ਜੋ ਵਿਵਾਦਾਂ ਚ ਘਿਰ ਗਿਆ ਹੈ।

ਇੱਕ ਵੱਡਾ ਦਾਅਵਾ  ਕਰਦਿਆਂ ਜਲੰਧਰ ਛਾਉਣੀ ਤੋਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਉਸੇ ਸਕੂਲ ਦੀ ਇੱਕ ਹੋਰ ਫੋਟੋ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਇਹ ਦਾਅਵਾ ਕੀਤਾ ਹੈ ਕਿ ਇਹ ਉਹੀ ਸਕੂਲ ਹੈ ਜਿਸਦਾ ਉਦਘਾਟਨ ਆਪ ਦੇ ਮਰਹੂਮ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਪਹਿਲਾਂ ਹੀ ਕਰ ਚੁੱਕੇ ਸੀ ਜਦੋਂ ਉਹ ਜਿਉਂਦੇ ਸਨ। MLA ਪ੍ਰਗਟ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਗੁਪਰਪ੍ਰੀਤ ਗੋਦੀ ਵੱਲੋਂ ਕੀਤੇ ਉਦਘਾਟਨ ਦੀਆਂ ਅਤੇ ਸੰਜੀਵ ਅਰੋੜਾ ਵੱਲੋਂ ਕੀਤੇ ਉਦਘਾਟਨ ਦੀਆਂ, ਦੋਵਾਂ ਵੇਲਿਆਂ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਹਨ।

ਪ੍ਰਗਟ ਸਿੰਘ ਨੇ ਲਿਖਿਆ ਕਿ ਇੱਕੋ ਸਕੂਲ, ਇੱਕੋ ਕਲਾਸਰੂਮ ਦੋ ਵਾਰ ਉਦਘਾਟਨ। ਪਹਿਲਾਂ ਸਵਰਗੀ MLA ਗੁਰਪ੍ਰੀਤ ਗੋਗੀ ਜੀ ਨੇ, ਹੁਣ AAP ਉਮੀਦਵਾਰ ਨੇ। ਕੀ ਇਹ ਗੋਗੀ ਜੀ ਦੀ ਯਾਦ ਅਤੇ ਸੇਵਾ ਦਾ ਅਪਮਾਨ ਨਹੀਂ? ਕੀ ਇਹ ਪਹਿਲਾਂ ਕੀਤੇ ਉਦਘਾਟਨ ਦੀ ਬੇਇੱਜਤੀ ਨਹੀਂ? ਜਿਸ NGO ਨੇ ਕਲਾਸਰੂਮ ਬਣਾਏ, ਉਸ ਦਾ ਨਾਮ ਮਿਟਾ ਦਿੱਤਾ। ਇਹ ‘ਸਿੱਖਿਆ ਕ੍ਰਾਂਤੀ’ ਨਹੀਂ, ਇਹ ਨੀਂਹ ਪੱਥਰਾਂ ਦੀ ਸਿਆਸਤ ਹੈ।