ਕੈਨੇਡਾ ਦੇ ਸ਼ਹਿਰ ਹੈਮਿਲਟਨ ਨੇੜੇ ਅੱਪਰ ਜੇਮਸ ‘ਤੇ ਗੋਲੀਬਾਰੀ ਦੌਰਾਨ ਪੰਜਾਬੀ ਵਿਦਿਆਰਥਣ ਦੀ ਮੌਤ ਹੋ ਗਈ। ਮ੍ਰਿਤਕ ਵਿਦਿਆਰਥਣ ਦੀ ਪਛਾਣ ਹਰਸਿਮਰਤ ਰੰਧਾਵਾ ਵਜੋਂ ਹੋਈ। ਉਹ ਕੰਮ ‘ਤੇ ਜਾਣ ਵੇਲੇ ਬੱਸ ਸਟੈਂਡ ’ਤੇ ਉਡੀਕ ਕਰ ਰਹੀ ਸੀ। ਇਕ ਕਾਰ ਸਵਾਰ ਵੱਲੋਂ ਗੋਲੀਆਂ ਚਲਾਈਆਂ ਗਈਆਂ ਜੋ ਕਿ ਹਰਸਿਮਰਤ ਨੂੰ ਲੱਗੀ।
ਹਰਸਿਮਰਤ ਰੰਧਾਵਾ ਹੈਮਿਲਟਨ ਓਨਟਾਰੀਓ ਦੇ ਮੋਹੌਕ ਕਾਲਜ ਦੀ ਵਿਦਿਆਰਥਣ ਸੀ। ਭਾਰਤੀ ਵਿਦਿਆਰਣ ਦੀ ਛਾਤੀ ’ਤੇ ਗੋਲੀ ਲੱਗੀ ਸੀ, ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।
17 ਅਪ੍ਰੈਲ ਨੂੰ ਲਗਭਗ 7:30 ਵਜੇ, ਹੈਮਿਲਟਨ ਪੁਲਿਸ ਨੂੰ ਅੱਪਰ ਜੇਮਸ ਅਤੇ ਸਾਊਥ ਬੈਂਡ ਰੋਡ ਦੇ ਨੇੜੇ ਗੋਲੀਬਾਰੀ ਦੀਆਂ ਰਿਪੋਰਟਾਂ ਮਿਲੀਆਂ। ਜਦੋਂ ਪੁਲਿਸ ਪਹੁੰਚੀ, ਤਾਂ ਉਨ੍ਹਾਂ ਨੂੰ ਇੱਕ 21 ਸਾਲਾ ਔਰਤ ਮਿਲੀ ਜਿਸਦੀ ਛਾਤੀ ਵਿੱਚ ਗੋਲੀ ਲੱਗੀ ਹੋਈ ਸੀ। ਉਸਨੂੰ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਉਸਦੀ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਕਾਰਨ ਮੌਤ ਹੋ ਗਈ।ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ।