Punjab

ਤਰਨਤਾਰਨ ਵਿੱਚ ਵੱਡਾ ਐਨਕਾਉਂਟਰ ! 2 ਗੈਂਗਸਟਰਾਂ ਨੂੰ ਲੱਗੀ ਗੋਲੀ,ਹਥਿਆਰ ਫੜੇ ਗਏ

ਬਿਉਰੋ ਰਿਪੋਰਟ – ਪੰਜਾਬ ਦੀ ਐਂਟੀ ਗੈਂਗਸਟਰ ਟਾਕਸ ਫੋਰਸ (AGTF) ਅਤੇ ਤਰਨਤਾਰਨ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਦਹਿਸ਼ਤਗਰਦ ਲਾਂਡਾ ਹਰੀਕੇ ਦੇ 2 ਗੁਗਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਮੁਲਜ਼ਮਾਂ ਤੋਂ ਪੁਲਿਸ ਨੇ 2 ਪਿਸਤੌਲ ਬਰਾਮਦ ਕੀਤੇ ਹਨ । ਇਸ ਦੀ ਜਾਣਕਾਰੀ ਪੰਜਾਬ ਦੇ DGP ਗੌਰਵ ਯਾਦਵ ਨੇ ਦਿੱਤੀ ਹੈ।

ਜਾਣਕਾਰੀ ਸਾਹਮਣੇ ਆਈ ਹੈ ਫੜਨ ਵਾਲੇ ਦੋਵੇ ਮੁਲਜ਼ਮਾਂ ਨੂੰ ਗੋਲੀ ਲੱਗੀ ਹੈ ਜਿੰਨਾਂ ਨੂੰ ਤਰਨਤਾਰਨ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਮੁਲਜ਼ਮਾਂ ਨੂੰ ਹਸਪਤਾਲ ਤੋਂ ਛੁੱਟੀ ਮਗਰੋਂ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਈ ਜਾਵੇਗੀ । ਜਿ

DGP ਗੌਰਵ ਯਾਦਵ ਨੇ ਦੱਸਿਆ ਕਿ AGTF ਨੇ ਜਿੰਨਾਂ 2 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਉਹ ਹਰੀਕੇ ਅਤੇ ਸਤਾ ਨੌਸ਼ੇਰਾ ਦੇ ਸਾਥੀ ਹਨ । ਜਿੰਨਾਂ ਦੀ ਪਹਿਚਾਣ ਯੁਵਰਾਜ ਉਰਫ ਜੱਗੂ ਅਤੇ ਮਹਿਕਪ੍ਰੀਤ ਉਰਫ ਮਹਿਕ ਦੇ ਰੂਪ ਵਿੱਚ ਹੋਈ ਹੈ ।

DGP ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੁਲਿਸ ਨੂੰ ਗੋਲੀਆਂ ਚਲਾਈਆਂ,ਜਵਾਬੀ ਕਾਰਵਾਈ ਵਿੱਚ ਦੋਵੇ ਜਖਮੀ ਹੋ ਗਏ । ਜਿਸ ਦੇ ਬਾਅਦ ਦੋਹਾਂ ਨੂੰ ਸਿਵਿਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ । ਪੁਲਿਸ ਨੇ ਅਪਰਾਧ ਵਾਲੀ ਥਾਂ ਤੋਂ ਮੁਲਜ਼ਮਾਂ ਤੋਂ ਇੱਕ ਗਲਾਕ 9MM ਅਤੇ ਇੱਕ PX 30 .30 ਕੈਲੀਬਰ ਪਿਸਤੌਲ ਬਰਾਮਦ ਕੀਤਾ। ਕੁਝ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਦੋਵੇਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਦੋਵਾਂ ਨੂੰ ਪੰਜਾਬ ਵਿੱਚ ਟਾਰਗੇਟ ਕਿਲਿੰਗ ਕਰਨੀ ਸੀ।