India International Punjab

ਇਸ ਦੇਸ਼ ‘ਚ ਫੜਿਆ ਗਿਆ ਗੈਂਗਸਟਰ ਹੈੱਪੀ ਪਾਸੀਆ ! ਪੰਜਾਬ ‘ਚ ਗ੍ਰੇਨੇਡ ਹਮਲਿਆਂ ਦਾ ਹੈ ਮਾਸਟਰ ਮਾਇੰਡ

ਬਿਉਰੋ ਰਿਪੋਰਟ – ਅਮਰੀਕਾ ਪੁਲਿਸ ਨੇ ਪੰਜਾਬ ਵਿੱਚ ਹੋ ਰਹੇ ਗ੍ਰੇਨੇਡ ਹਮਲਿਆਂ ਦੇ ਮਾਸਟਰ ਮਾਇੰਡ ਹਰਪ੍ਰੀਤ ਸਿੰਘ ਉਰਫ਼ ਹੈੱਪੀ ਪਾਸੀਆ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ । FBI ਸੈਕ੍ਰਾਮੈਂਟੋ ਨੇ ਪਾਸੀਆ ਦੀ ਗ੍ਰਿਫਤਾਰੀ ਦੀ ਪਹਿਲੀ ਤਸਵੀਰ ਵੀ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਲਿਖਿਆ ਹੈ ਭਾਰਤ ਦੇ ਪੰਜਾਬ ਵਿੱਚ ਹੋਏ ਦਹਿਸ਼ਤਗਰਦੀ ਹਮਲਿਆਂ ਦੀ ਜ਼ਿੰਮੇਵਾਰੀ ਲੈਣ ਵਾਲੇ ਦਹਿਸ਼ਤਗਰਦ ਹਰਪ੍ਰੀਤ ਸਿੰਘ ਨੂੰ FBI ਅਤੇ EFO ਨੇ ਸੈਕ੍ਰਾਮੇਂਟੋ ਤੋਂ ਗ੍ਰਿਫਤਾਰ ਕੀਤਾ ਹੈ ।

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਹਰਪ੍ਰੀਤ ਸਿੰਘ ਹੈੱਪੀ ਪਾਸੀਆ ਦੀ ਗ੍ਰਿਫਤਾਰੀ ਤੇ ਖੁਸ਼ੀ ਜਤਾਉਂਦੇ ਹੋਏ ਭਾਰਤੀ ਅਤੇ ਕੌਮਾਂਤਰੀ ਏਜੰਸੀਆਂ ਨੂੰ ਵਧਾਈ ਦਿੱਤੀ ਹੈ। ਮਜੀਠੀਆ ਨੇ ਕਿਹਾ ਹੈੱਪੀ ਪਾਸੀਆ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਗ੍ਰੇਨੇਡ ਹਮਲੇ ਕੀਤੇ ਹਨ ਅਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ।ਪੰਜਾਬੀ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਜਿਹੇ ਲੋਕਾਂ ਦੀ ਚਾਲ ਨੂੰ ਸਮਝ ਦੇ ਹਨ ।

2 ਕੌਮਾਂਤਰੀ ਦਹਿਸ਼ਤਗਰਦੀ ਜਥੇਬੰਦੀਆਂ ਨਾਲ ਜੁੜਿਆ ਹੋਇਆ ਹਰਪ੍ਰੀਤ ਸਿੰਘ ਉਰਫ਼ ਹੈੱਪੀ ਪਾਸੀਆ ਅਮਰੀਕਾ ਵਿੱਚ ਵੜਿਆ ਅਤੇ ਫੜੇ ਜਾਣ ਦੇ ਡਰ ਤੋਂ ਬਰਨਰ ਫੋਨ ਦੀ ਵਰਤੋਂ ਕੀਤੀ । ਅਮਰੀਕੀ ਏਜੰਸੀ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ (ICE) ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ।

ਹਰਪ੍ਰੀਤ ਸਿੰਘ ਉਰਫ਼ ਹੈੱਪੀ ਪਾਕਿਸਤਾਨ ਦੀ ਖੁਫਿਆ ਏਜੰਸੀ ਦਾ ਕਰੀਬੀ ਦੱਸਿਆ ਜਾ ਰਿਹਾ ਹੈ । ਉਸ ‘ਤੇ ਇਲਜ਼ਾਮ ਹੈ ਕਿ ਰਿੰਦਾ ਨਾਲ ਮਿਲ ਕੇ ਉਸ ਨੇ ਕਈ ਗ੍ਰੇਨੇਡ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ । ਪਾਸੀਆ ਦੀ ਅਮਰੀਕਾ ਵਿੱਚ ਮੌਜੂਦਗੀ ਦਾ ਅਲਰਟ ਭਾਰਤੀ ਏਜੰਸੀਆਂ ਨੇ ਲੰਮੇ ਸਮੇਂ ਤੋਂ ਦਿੱਤਾ ਸੀ ।

NIA ਨੇ ਹਰਪ੍ਰੀਤ ਸਿੰਘ ਉਰਫ਼ ਹੈੱਪੀ ਪਾਸੀਆ ‘ਤੇ 5 ਲੱਖ ਦਾ ਇਨਾਮ ਐਲਾਨਿਆ ਸੀ । ਉਸ ਨੂੰ ਚੰਡੀਗੜ੍ਹ ਦੇ ਗ੍ਰੇਨੇਡ ਅਟੈਕ ਕੇਸ ਵਿੱਚ ਵਾਂਟਿਡ ਐਲਾਨਿਆ ਗਿਆ ਸੀ ।