Punjab

ਦੇਸ਼ ਦਾ ਤੀਜਾ ਸਭ ਤੋਂ ਵੱਧ HIV ਪ੍ਰਭਾਵਤ ਸੂਬਾ ਬਣਿਆ ਪੰਜਾਬ

ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਜੰਗੀ ਪੱਧਰ ’ਤੇ ਕੰਮ ਕਰ ਰਹੀ ਹੈ, ਪਰ ਕੇਂਦਰ ਸਰਕਾਰ ਦੀ ਇੱਕ ਨਵੀਂ ਰਿਪੋਰਟ ਨੇ ਸੂਬੇ ਵਿੱਚ ਸਿਹਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਕੇਂਦਰੀ ਸਿਹਤ ਮੰਤਰਾਲੇ ਦੀ 2024-25 ਦੀ ਰਿਪੋਰਟ ਅਨੁਸਾਰ, ਪੰਜਾਬ ਵਿੱਚ ਐੱਚਆਈਵੀ ਪਾਜ਼ੇਟਿਵ ਕੇਸਾਂ ਦੀ ਦਰ 1.27% ਨਾਲ ਦੇਸ਼ ਭਰ ਵਿੱਚ ਤੀਜੇ ਸਥਾਨ ’ਤੇ ਹੈ, ਜੋ ਰਾਸ਼ਟਰੀ ਔਸਤ 0.41% ਤੋਂ ਕਾਫੀ ਜ਼ਿਆਦਾ ਹੈ। ਇਹ ਅੰਕੜੇ ਸੂਬੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ।

ਰਿਪੋਰਟ ਮੁਤਾਬਕ, ਮਿਜ਼ੋਰਮ (2.1%) ਅਤੇ ਆਸਾਮ (1.74%) ਤੋਂ ਬਾਅਦ ਪੰਜਾਬ ਦਾ ਸਥਾਨ ਹੈ। ਐੱਚਆਈਵੀ ਦੇ ਵਾਧੇ ਦਾ ਮੁੱਖ ਕਾਰਨ ਨਸ਼ੇੜੀਆਂ ਵੱਲੋਂ ਸਾਂਝੀਆਂ ਸਰਿੰਜਾਂ ਦੀ ਵਰਤੋਂ, ਅਸੁਰੱਖਿਅਤ ਜਿਨਸੀ ਸੰਪਰਕ, ਦੂਸ਼ਿਤ ਖੂਨ, ਅਤੇ ਮਾਂ ਤੋਂ ਬੱਚੇ ਵਿੱਚ ਵਾਇਰਸ ਦਾ ਸੰਚਾਰ ਹੈ।

ਇਹ ਸਥਿਤੀ ਸੂਬੇ ਦੀ ਸਿਹਤ ਪ੍ਰਣਾਲੀ ਅਤੇ ਸਮਾਜਿਕ ਸੁਰੱਖਿਆ ਲਈ ਵੱਡੀ ਚੁਣੌਤੀ ਪੇਸ਼ ਕਰਦੀ ਹੈ। ਸਰਕਾਰ ਨੂੰ ਇਸ ਦੀ ਰੋਕਥਾਮ ਲਈ ਜਾਗਰੂਕਤਾ ਮੁਹਿੰਮਾਂ ਅਤੇ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ।