Manoranjan Punjab

ਵਿਵਾਦਾਂ ’ਚ ਘਿਰੀ ਸਨੀ ਦਿਓਲ ਦੀ ਫ਼ਿਲਮ ‘ਜਾਟ’, ਈਸਾਈਆਂ ’ਚ ਰੋਸ

ਬੌਲੀਵੁੱਡ ਫਿਲਮ ‘ਜਾਟ’, ਜੋ 10 ਅਪਰੈਲ 2025 ਨੂੰ ਰਿਲੀਜ਼ ਹੋਈ, ਪੰਜਾਬ ਵਿੱਚ ਵਿਵਾਦਾਂ ਵਿੱਚ ਘਿਰ ਗਈ ਹੈ। ਫਿਲਮ ਵਿੱਚ ਸੰਨੀ ਦਿਓਲ, ਰਣਦੀਪ ਹੁੱਡਾ ਅਤੇ ਵਿਨੀਤ ਕੁਮਾਰ ਸਿੰਘ ਮੁੱਖ ਭੂਮਿਕਾਵਾਂ ਵਿੱਚ ਹਨ, ਜਿਸ ਦੇ ਨਿਰਦੇਸ਼ਕ ਗੋਪੀਚੰਦ ਮਾਲੀਨੇਨੀ ਅਤੇ ਨਿਰਮਾਤਾ ਨਵੀਨ ਮਾਲੀਨੇਨੀ ਹਨ।

ਈਸਾਈ ਭਾਈਚਾਰੇ ਨੇ ਰਣਦੀਪ ਹੁੱਡਾ ਦੇ ਇੱਕ ਸੀਨ ’ਤੇ ਸਖ਼ਤ ਇਤਰਾਜ਼ ਜਤਾਇਆ, ਜਿਸ ਵਿੱਚ ਉਨ੍ਹਾਂ ਅਨੁਸਾਰ ਯਿਸ਼ੂ ਮਸੀਹ ਅਤੇ ਈਸਾਈ ਧਰਮ ਦੀਆਂ ਪਵਿੱਤਰ ਚੀਜ਼ਾਂ ਦਾ ਨਿਰਾਦਰ ਕੀਤਾ ਗਿਆ। ਭਾਈਚਾਰੇ ਨੇ ਜਲੰਧਰ ਕਮਿਸ਼ਨਰੇਟ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ, ਜਿਸ ਵਿੱਚ ਫਿਲਮ ਨਿਰਮਾਤਾਵਾਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ।

ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇ ਦੋ ਦਿਨਾਂ ਵਿੱਚ ਐੱਫਆਈਆਰ ਦਰਜ ਨਾ ਹੋਈ ਤਾਂ ਪੰਜਾਬ ਪੱਧਰ ’ਤੇ ਸਿਨੇਮਾਘਰਾਂ ਦਾ ਘਿਰਾਓ ਕੀਤਾ ਜਾਵੇਗਾ। ਈਸਾਈ ਭਾਈਚਾਰੇ ਨੇ ਸਿਨੇਮਾਘਰਾਂ ਦਾ ਘਿਰਾਓ ਕਰਨ ਦੀ ਯੋਜਨਾ ਬਣਾਈ ਸੀ, ਪਰ ਪੁਲੀਸ ਨੇ ਉਨ੍ਹਾਂ ਨੂੰ ਮਨਾ ਲਿਆ। ਜਲੰਧਰ ਪੁਲੀਸ ਦੇ ਸੰਯੁਕਤ ਕਮਿਸ਼ਨਰ ਨੇ ਢੁੱਕਵੀਂ ਕਾਰਵਾਈ ਦਾ ਭਰੋਸਾ ਦਿੱਤਾ ਹੈ। ਸ਼ਿਕਾਇਤਕਰਤਾ ਵਿਕਾਸ ਗੋਲਡੀ ਨੇ ਦੋਸ਼ ਲਾਇਆ ਕਿ ਫਿਲਮ ਵਿੱਚ ਈਸਾਈ ਧਰਮ ਦੀਆਂ ਮਾਨਤਾਵਾਂ ਦੀ ਅਣਦੇਖੀ ਕੀਤੀ ਗਈ।