Punjab

ਰਾਮਪੁਰਾ ਵਿੱਚ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਅਤੇ ਕਿਸਾਨਾਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ

ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਥਾਣਾ ਸਦਰ ਰਾਮਪੁਰਾ ਅੱਗੇ ਅਧਿਆਪਕਾਂ ਤੇ ਕਿਸਾਨਾਂ ਦੇ ਧਰਨੇ ’ਤੇ ਪੁਲਿਸ ਨੇ ਡਾਂਗਾਂ ਵਰਾਈਆਂ। ਬਠਿੰਡਾ ਪੁਲਿਸ ਨੇ ਪਿੰਡ ਚਾਓ ਕੇ ਵਿਖੇ ਆਦਰਸ਼ ਸਕੂਲ ਅੱਗੇ ਪ੍ਰਦਰਸ਼ਨ ਕਰ ਰਹੇ ਬਰਖ਼ਾਸਤ ਅਧਿਆਪਕਾਂ ਨੂੰ ਹਿਰਾਸਤ ਵਿਚ ਲਿਆ ਸੀ, ਜਿਸ ਦੇ ਰੋਸ ਵਜੋਂ ਇਹ ਪ੍ਰਦਰਸ਼ਨ ਹੋਇਆ। ਕਿਸਾਨਾਂ ਨੇ ਅਧਿਆਪਕਾਂ ਦਾ ਸਾਥ ਦਿੱਤਾ ਤੇ ਥਾਣੇ ਅੱਗੇ ਧਰਨਾ ਦਿੱਤਾ। ਪੁਲਿਸ ਨੇ ਡਾਂਗਾਂ ਨਾਲ ਪ੍ਰਦਰਸ਼ਨਕਾਰੀਆਂ ਨੂੰ ਖਦੇੜਿਆ, ਜਿਸ ਨਾਲ ਅਧਿਆਪਕਾਂ ਤੇ ਕਿਸਾਨਾਂ ’ਚ ਗੁੱਸਾ ਭੜਕ ਗਿਆ। ਜਿਸ ਕਾਰਨ ਅਧਿਆਪਕਾਂ ਤੇ ਕਿਸਾਨਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।