ਪਟਿਆਲਾ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਦੋਸਤ ਨੇ ਆਈਫੋਨ ਦੇ ਲਈ ਆਪਣੇ ਇੱਕ ਦੋਸਤ ਦਾ ਕਤਲ ਕਰ ਦਿੱਤਾ। ਮ੍ਰਿਤਕ ਨੌਜਵਾਨ ਦੀ ਪਛਾਣ ਨਵਜੋਤ ਸਿੰਘ ਵਜੋਂ ਹੋਈ ਹੈ। ਨੌਜਵਾਨ ਪਟਿਆਲਾ ਦੇ ਪਿੰਡ ਅਲੀਪੁਰ ਅਰਾਈਆਂ ਦਾ ਰਹਿਣ ਵਾਲਾ ਸੀ
ਜੀਆਰਪੀ ਦੇ ਥਾਣਾ ਪਟਿਆਲਾ ਦੇ ਐੱਸਐੱਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ 24 ਮਾਰਚ ਨੂੰ ਆਪਣੇ ਦੋਸਤਾਂ ਨਾਲ ਜਨਮ ਦਿਨ ਮਨਾਉਣ ਮਰਗੋਂ 25 ਮਾਰਚ ਨੂੰ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਹ ਦੋਸਤਾਂ ਨਾਲ ਹਰਿਦੁਆਰ ਘੁੰਮਣ ਜਾ ਰਿਹਾ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਨੇ ਇਹ ਕਤਲ ਸਿਰਫ਼ ਆਈ ਫੋਨ-11 ਵਾਸਤੇ ਕੀਤਾ ਹੈ। ਮੁਲਜ਼ਮ ਨੇ ਚਾਕੂ ਨਾਲ ਆਪਣੇ ਦੋਸ ਦੀ ਹੱਤਿਆ ਕਰਨ ਮਗਰੋਂ ਆਪਣੇ 14 ਸਾਲਾ ਸਾਂਝੇ ਦੋਸਤ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਲਾਸ਼ ਰਾਜਪੁਰਾ ਨੇੜੇ ਰੇਲਵੇ ਟਰੈਕ ’ਤੇ ਰੱਖ ਦਿੱਤੀ ਸੀ, ਜਿਥੇ ਲਾਸ਼ ਦੇ ਦੋ ਟੋਟੇ ਹੋ ਗਏ ਸਨ। ਪੇਟ ’ਚ ਚਾਕੂ ਵੱਜੇ ਹੋਣ ਦੀ ਗੱਲ ਸਾਹਮਣੇ ਆਉਣ ’ਤੇ ਰੇਲਵੇ ਪੁਲੀਸ ਨੇ ਜਾਂਚਕਰਦਿਆਂ ਉਸ ਦੇ ਕਾਤਲ ਵਜੋਂ ਮ੍ਰਿਤਕ ਦੇ ਹੀ 16 ਸਾਲਾ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।