ਕੱਲ੍ਹ ਦੇਰ ਰਾਤ 8 ਦਿਨਾਂ ਬਾਅਦ ਕਿਸਾਨ ਆਗੂ ਸਰਵਣ ਸਿੰਧ ਪੰਧੇਰ ਸਮੇਤ ਕਈ ਕਿਸਾਨ ਆਗੂਆਂ ਨੂੰ ਰਿਹਾਅ ਕੀਤਾ ਗਿਆ ਸੀ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਸਰਵਣ ਸਿੰਘ ਪੰਧੇਰ ਨੇ ਪੰਜਾਬ ਸਰਕਾਰ ’ਤੇ ਗੰਭੀਰ ਇਲਜ਼ਾਮ ਲਗਾਏ ਹਨ। ਪ੍ਰੈਸ ਕਾਨਫਰੰਸ ਕਰਦਿਆਂ ਪੰਧੇਰ ਨੇ ਇਲਜ਼ਾਮ ਲਗਾਏ ਕਿ ਅੰਦਰਖਾਤੇ ‘ਆਪ’ ਅਤੇ BJP ਦੋਵੇਂ ਰਲੇ ਹੋਏ ਹਨ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦਿੱਲੀ ਦੇ ਲੀਡਰਾਂ ਨੂੰ ਬਚਾਉਣ ਦੇ ਲਈ ਭਾਜਪਾ ਸਰਕਾਰ ਨਾਲ ਸਮਝੌਤਾ ਕੀਤਾ ਹੈ। ਪੰਧੇਰ ਨੇ ਭਵਿੱਖਬਾੜੀ ਕਰਦਿਆਂ ਕਿਹਾ ਕਿ 2027 ’ਚ ਦੋਵੇਂ ਪਾਰਟੀਆਂ ਗਠਜੋੜ ਕਰਨਗੀਆਂ।
ਪੰਧੇਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਨਾ ਤਾਂ ਕਿਸਾਨਾਂ ਦੀਆਂ ਵੋਟਾਂ ਲੋੜ ਹੈ ਅਤੇ ਨਾ ਹੀ ਮਜ਼ਦੂਰਾਂ ਦੀਆਂ ਵੋਟਾਂ ਦੀ ਲੋੜ ਅਤੇ ਨਾ ਹੀ ਆਮ ਜਨਤਾ ਦੀ। ਉਨ੍ਹਾਂ ਨੂੰ ਤਾਂ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਲੋੜ ਹੈ।
ਇਸਦੇ ਨਾਲ ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ ਕਿ ਕਿਸਾਨਾਂ ਨੂੰ ਹਰਿਆਣਾ ਸਰਕਾਰ ਨੇ ਰੋਕਿਆ ਸੀ ਜਾਂ ਕੇਂਦਰ ਸਰਕਾਰ ਨੇ। ਇਸਦੇ ਨਾਲ ਉਨ੍ਹਾਂ ਨੇ ਮਨਦੀਪ ਸਿੰਘ ਸਿੱਧੂ ਨੂੰ ਸਵਾਲ ਕਰਦਿਆਂ ਕਿਹਾ ਕਿ ਮਨਦੀਪ ਸਿੰਘ ਸਿੱਧੂ ਜੀ ਕਹਿ ਰਹੇ ਸਨ ਕਿ ਉਨ੍ਹਾਂ ਦੇ ਹਰ ਥਾਂ ਕੈਮਰੇ ਹਨ ਤਾਂ ਫਿਰ ਉਹ ਜਵਾਬ ਦੇਣ ਕਿ ਕਿਸਾਨਾਂ ਦੀਆਂ ਟਰਾਲੀਆਂ ਕਿਸਨੇ ਚੋਰੀ ਕੀਤੀਆਂ, ਕਿਸਾਨਾਂ ਦੇ AC ਜਾਂ ਹੋਰ ਕਈ ਜਰੂਰੀ ਜਮਾਨ ਕਿਸਨੇ ਚੋਰੀ ਕੀਤਾ ਹੈ।