Punjab Religion

ਬਾਬਾ ਹਰਨਾਮ ਸਿੰਘ ਧੂੰਮਾ ਦੀ ਭੂਮਿਕਾ ‘ਤੇ ਉੱਠੇ ਸਵਾਲ, ਅਕਾਲੀ ਆਗੂ ਨੇ ਕਹਿ ਦਿੱਤੀਆਂ ਵੱਡੀਆਂ ਗੱਲਾਂ

ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਰੁਮਾਣਾ (parambans singh romana )  ਨੇ ਦਮਦਮੀ ਟਕਸਾਲ ਦੇ ਮੁਖੀ ਬਾਬ ਹਰਨਾਮ ਸਿੰਘ ਧੂੰਮਾ (Baba Harnam Singh Dhuma, head of Damdami Taksal) ਦੀ ਭੂਮਿਕਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਬਾਬ ਹਰਨਾਮ ਸਿੰਘ ਨੇ ਅੱਜ ਤੱਕ ਕਦੇ ਵੀ ਕੇਂਦਰ ਸਰਕਾਰ ਦੇ ਖਿਲਾਫ ਕਦੋ ਕੋਈ ਵੀ ਬਿਆਨਬਾਜ਼ੀ ਨਹੀਂ ਕੀਤੀ।

ਉਨ੍ਹਾਂ ਨੇ ਕਿਹਾ ਕਿ ਜਦੋਂ ਮਹਾਂ ਰਾਸ਼ਟਰ ਦੀ ਚੋਣ ਹੁੰਦੀ ਹੈ ਤਾਂ ਬਾਬ ਹਰਨਾਮ ਸਿੰਘ ਧੂੰਮਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਦੇ ਉਮੀਦਵਾਰਾਂ ਦਾ ਸਹਿਯੋਗ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਸੇ ਦਿਨੀਂ ਦੇਸ਼ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਬਾਰੇ ਕੁਝ ਟਿੱਪਣੀਆਂ ਕੀਤੀਆਂ ਗਈਆਂ ਸਨ ਪਰ ਹੁਣ ਤੱਕ ਉਸ ਮਾਮਲੇ ਵਿੱਚ ਬਾਬਾ ਹਰਨਾਮ ਸਿੰਘ ਵੱਲੋਂ ਕੋਈ ਵੀ ਬਿਆਨ ਸਾਹਮਣੇ ਕਿਉਂ ਨਹੀਂ ਆਇਆ।

ਉਨ੍ਹਾਂ ਨੇ ਕਿਹਾ ਕਿ ਜਦੋਂ RSS ਨੇ ਸਾਡੇ ਤਖ਼ਤਾਂ ਤੇ ਕਬਜ਼ਾ ਕੀਤਾ ਤਾਣਂ ਉਸ ਵੇਲੇ ਵੀ ਬਾਬ ਹਰਨਾਮ ਸਿੰਘ ਵੱਲੋਂ ਕੋਈ ਵੀ ਬਿਆਨ ਕਿਉਂ ਨਹੀਂ ਦਿੱਤਾ ਗਿਆ। ਰੁਮਾਣਾ ਕਿਹਾ ਕਿ ਅੱਜ ਸਾਬਕਾ ਜਥੇਦਾਰਾਂ ਦੀ ਬਹਾਲੀ ਲਈ ਬਾਬ ਹਰਨਾਮ ਸਿੰਘ ਧਰਨਾ ਦੇਣ ਲਈ ਵੀ ਤਿਆਹ ਹੋ ਗਏ ਹਨ ਜੋ ਕਹਿੰਦੇ ਸੀ ਕਿ ਸਾਡੀ ਦਿੱਲੀ ਵਾਲਿਆਂ ਨਾਲ ਯਾਰੀ ਹੈ।

ਉਨ੍ਹਾਂ ਨੇ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਸਾਨੂੰ ਕਮਜ਼ੋਰ ਕਰਨ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਨੇ ਸਮੁੱਚੇ ਸਿੱਖਾਂ ਨੂੰ ਅਪੀਲ ਕੀਤੀ ਕਿ ਸਿੱਖ ਵਿਰੋਧੀ ਤਾਕਤਾਂ ਨਾਲ ਲੜਨ ਲਈ ਅੱਜ ਸਿੱਖਾਂ ਨੂੰ ਇਕਜੁਟ ਹੋ ਕੇ ਤੁਰਨਾ ਚਾਹੀਦਾ ਹੈ।