Punjab

ਜਾਮਾ ਮਸਜਿਦ ਨੂੰ ਰੰਗ ਰੋਗਣ ਕਰਨ ਦਾ ਕੰਮ ਹੋਇਆ ਸ਼ੁਰੂ

ਬਿਉਰੋ ਰਿਪੋਰਟ – ਸੰਭਲ ਦੀ ਜਾਮਾ ਮਸਜਿਦ ਨੂੰ ਅੱਜ ਤੋਂ ਰੰਗ ਰੋਗਣ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ASI ਦੀ ਨਿਗਰਾਨੀ ਹੇਠ 10 ਮਜ਼ਦੂਰ ਰੰਗ ਰੋਗਮ ਦੇ ਕੰਮ ਵਿੱਚ ਲੱਗੇ ਹੋਏ ਹਨ। ਪਹਿਲਾਂ ਮਸਜਿਦ ਦੀਆਂ ਬਾਹਰੀ ਕੰਧਾਂ ਸਾਫ਼ ਕੀਤੀਆਂ ਗਈਆਂ, ਫਿਰ ਰੰਗ ਰੋਗਣ ਦਾ ਕੰਮ ਸ਼ੁਰੂ ਹੋਇਆ। ਇਸ ਸਮੇਂ ਭਾਰਤੀ ਪੁਰਾਤੱਤਵ ਸਰਵੇਖਣ ਟੀਮ ਦੇ ਨਾਲ, ਵੱਡੀ ਗਿਣਤੀ ਵਿੱਚ ਪੁਲਿਸ ਬਲ ਮੌਕੇ ‘ਤੇ ਤਾਇਨਾਤ ਹੈ। ਠੇਕੇਦਾਰ ਨੇ ਕਿਹਾ ਕਿ ਮਸਜਿਦ ਨੂੰ ਪੇਂਟ ਕਰਨ ਵਿੱਚ ਲਗਭਗ 10 ਦਿਨ ਲੱਗਣਗੇ। ਇੱਥੇ, ਨਾਥ ਸੰਪਰਦਾ ਦੇ ਮਹੰਤ ਬਾਲਯੋਗੀ ਦੀਨਾਨਾਥ ਨੇ ਮਸਜਿਦ ਨੂੰ ਭਗਵਾ ਰੰਗ ਵਿੱਚ ਰੰਗਣ ਦੀ ਮੰਗ ਕੀਤੀ। ਉਨ੍ਹਾਂ ਇਸ ਲਈ ਡੀਐਮ ਨੂੰ ਇੱਕ ਪੱਤਰ ਵੀ ਲਿਖਿਆ ਗਿਆ। ਜਦੋਂ ਕਿ ਮਸਜਿਦ ਕਮੇਟੀ ਦੇ ਵਕੀਲ ਨੇ ਕਿਹਾ ਕਿ ਪੇਂਟਿੰਗ ਲਈ ਪਹਿਲਾਂ ਵਾਂਗ ਹਰੇ, ਚਿੱਟੇ ਅਤੇ ਸੁਨਹਿਰੀ ਰੰਗਾਂ ਦੀ ਵਰਤੋਂ ਕੀਤੀ ਜਾਵੇਗੀ। ਮਸਜਿਦ ਦੇ ਮੁਖੀ ਜ਼ਫਰ ਅਲੀ ਨੇ ਇਹ ਵੀ ਕਿਹਾ ਕਿ ਮਸਜਿਦ ਦਾ ਰੰਗ ਪਹਿਲਾਂ ਵਾਂਗ ਹੀ ਰਹੇਗਾ।  ਚਾਰ ਦਿਨ ਪਹਿਲਾਂ ਹਾਈ ਕੋਰਟ ਨੇ ਸੰਭਲ ਵਿਖੇ ਜਾਮਾ ਮਸਜਿਦ ਦੀ ਪੇਂਟਿੰਗ ਦੀ ਇਜਾਜ਼ਤ ਦੇ ਦਿੱਤੀ ਸੀ। ਅਦਾਲਤ ਨੇ ਕਿਹਾ ਸੀ ਕਿ ਮਸਜਿਦ ਕਮੇਟੀ ਸਿਰਫ਼ ਮਸਜਿਦ ਦੀਆਂ ਬਾਹਰੀ ਕੰਧਾਂ ਨੂੰ ਹੀ ਪੇਂਟ ਕਰਵਾ ਸਕਦੀ ਹੈ। 25 ਫਰਵਰੀ ਨੂੰ ਮੁਸਲਿਮ ਪੱਖ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਸ ਮਾਮਲੇ ਦੀ ਸੁਣਵਾਈ ਪਹਿਲੀ ਵਾਰ ਹਾਈ ਕੋਰਟ ਵਿੱਚ 27 ਫਰਵਰੀ ਨੂੰ ਹੋਈ। ਅਦਾਲਤ ਨੇ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੇ ਇੱਕ ਰਿਪੋਰਟ ਤਿਆਰ ਕੀਤੀ ਅਤੇ ਇਸਨੂੰ ਅਦਾਲਤ ਵਿੱਚ ਪੇਸ਼ ਕੀਤਾ। ਇਸ ਤੋਂ ਬਾਅਦ, 12 ਮਾਰਚ ਨੂੰ ਜਸਟਿਸ ਰੋਹਿਤ ਰੰਜਨ ਨੇ ਪੇਂਟਿੰਗ ਸੰਬੰਧੀ ਹੁਕਮ ਦਿੱਤਾ ਸੀ।

ਇਹ ਵੀ ਪੜ੍ਹੋ – ਪ੍ਰਧਾਨ ਮੰਤਰੀ ਮੋਦੀ ਨੇ 3 ਘੰਟੇ ਦਾ ਦਿੱਤਾ ਇੰਟਰਵਿਊ, ਕਈ ਸਵਾਲਾਂ ਦੇ ਦਿੱਤੇ ਜਵਾਬ