Punjab

 ਤਿੰਨ ਸਾਲ, ਰੰਗਲੇ ਪੰਜਾਬ ਨਾਲ!

ਮੁਹਾਲੀ : ਅੱਜ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ਸੰਭਾਲੇ ਪੂਰੇ 3 ਸਾਲ ਹੋ ਗਏ ਹਨ। 2022 ਵਿੱਚ, ‘ਆਪ’ ਨੇ ਰਾਜ ਦੀਆਂ 117 ਵਿੱਚੋਂ 92 ਸੀਟਾਂ ਜਿੱਤ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਤੋਂ ਬਾਅਦ ਭਗਵੰਤ ਮਾਨ ਨੇ ਪੰਜਾਬ ਵਿੱਚ ‘ਆਪ’ ਦੇ ਪਹਿਲੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਕਾਮਯਾਬ ਸਰਕਾਰ ਕਰਾਰ ਦਿੱਤਾ ਹੈ।

ਇੱਕ ਟਵੀਟ ਕਰਦਿਆਂ ਮਾਨ ਨੇ ਕਿਹਾ ਕਿ

ਤਿੰਨ ਸਾਲ, ਰੰਗਲੇ ਪੰਜਾਬ ਨਾਲ!

ਮਾਨ ਨੇ ਕਿਹਾ ਕਿ 16 ਮਾਰਚ 2022 ‘ਚ ਖਟਕੜ ਕਲਾਂ ਵਿਖੇ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਦਾ ਪ੍ਰਣ ਲਿਆ ਸੀ, ਜਿਸ ਨੂੰ ਪੂਰਾ ਕਰਨ ਲਈ ਅਸੀਂ ਨੇਕ ਨੀਅਤ ਅਤੇ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ। ਜਿੰਨਾ ਕੰਮ ਇਨ੍ਹਾਂ 3 ਸਾਲਾਂ ‘ਚ ਹੋਇਆ ਹੈ ਉਹ ਪਿਛਲੇ 70 ਸਾਲਾਂ ‘ਚ ਵੀ ਨਹੀਂ ਹੋਇਆ। ਪੰਜਾਬੀਆਂ ਨਾਲ ਕੀਤੇ ਹਰ ਇੱਕ ਵਾਅਦੇ ਨੂੰ ਬਾਖ਼ੂਬੀ ਨਿਭਾਵਾਂਗੇ। ਪੰਜਾਬ ‘ਚੋਂ ਨਸ਼ਿਆਂ ਦੀ ਮਾੜੀ ਅਲਾਮਤ ਨੂੰ ਖ਼ਤਮ ਕਰਨ ਲਈ ਚੱਲ ਰਹੇ ਯੁੱਧ ਨੂੰ ਮੁਕਾਮ ਤੱਕ ਪਹੁੰਚਾਵਾਂਗੇ।

ਪੰਜਾਬ ਦੇ 3 ਕਰੋੜ ਲੋਕਾਂ ਦੇ ਸਾਥ ਅਤੇ ਵਿਸ਼ਵਾਸ ਲਈ ਧੰਨਵਾਦ।

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ’ਤੇ ਕਿਹਾ ਕਿ ਪੰਜਾਬ ਵਿੱਚ ‘ਆਪ’ ਸਰਕਾਰ ਦੇ 3 ਸਾਲ ਪੂਰੇ! ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਅਤੇ ਅਰਵਿੰਦ ਕੇਜਰੀਵਾਲ ਜੀ ਦੀ ਦੂਰਦਰਸ਼ੀ ਅਗਵਾਈ ਹੇਠ, ਅਸੀਂ ਰੰਗਲਾ ਪੰਜਾਬ ਬਣਾਉਣ ਲਈ ਵਚਨਬੱਧ ਹਾਂ। 3 ਸਾਲ ਲੋਕ-ਪੱਖੀ ਨੀਤੀਆਂ, ਸੁਧਾਰਾਂ ਅਤੇ ਚੰਗੇ ਸ਼ਾਸਨ ਬਾਰੇ ਰਹੇ ਹਨ। ਯਾਤਰਾ ਜਾਰੀ ਹੈ!

ਆਪ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਵਿਕਾਸ ਦੀ ਰਾਜਨੀਤੀ ਕਰਨ ਆਈ ਅਤੇ 3 ਸਾਲਾਂ ਵਿੱਚ ਵੱਡੇ ਬਦਲਾਅ ਨਜ਼ਰ ਆਉਣ ਲੱਗੇ ਹਨ। ਸਕੂਲ, ਹਸਪਤਾਲ, ਪ੍ਰਸ਼ਾਸਨ, ਨਸ਼ਾ, ਭ੍ਰਿਸ਼ਟਾਚਾਰ, ਖੇਤੀ ਆਦਿ ਹਰ ਪੱਖ ਤੋਂ ਵੱਡੇ ਸੁਧਾਰ ਨਜ਼ਰ ਆਉਣ ਲੱਗੇ।

ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਵਿੱਚ ਸਰਦਾਰ ਭਗਵੰਤ ਮਾਨ ਸਾਬ੍ਹ ਨੇ ਰੰਗਲੇ ਪੰਜਾਬ ਦੇ ਸੁਪਨੇ ਨੂੰ ਪੂਰਾ ਕਰਨ ਦੀ ਕਸਮ ਖਾਧੀ ਸੀ ਤੇ ਹੁਣ ਅਸਰ ਦਿਖਾਈ ਦੇ ਰਿਹਾ ਹੈ।

ਇਸ ਤੋਂ ਇਲਾਵਾ ਮਾਨ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਤੇ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ’ਤੇ ਨਿਸ਼ਾਨਾ ਨਾਧਿਆ ਹੈ। ਪੰਜਾਹਬ ਕਾਂਗਰਸ ਦੇ ਪ੍ਰਦਾਨ ਰਾਜਾ ਵੜਿੰਗ ਨੇ ਕਿਹਾ ਕਿ ਲੁੱਟ ਅਤੇ ਨੁਕਸਾਨ ਦੇ ਤਿੰਨ ਸਾਲ। ਹਫੜਾ-ਦਫੜੀ ਅਤੇ ਅਰਾਜਕਤਾ ਦੇ ਤਿੰਨ ਸਾਲ। ਝੂਠ ਅਤੇ ਧੋਖੇ ਦੇ ਤਿੰਨ ਸਾਲ। ਟੁੱਟੇ ਵਾਅਦੇ ਦੇ ਤਿੰਨ ਸਾਲ। ਪਛਤਾਵੇ ਦੇ ਤਿੰਨ ਸਾਲ। ਬੇਰਹਿਮ ਬਦਲਾਖੋਰੀ ਦੇ ਤਿੰਨ ਸਾਲ।

ਵੜਿੰਗ ਨੇ ਕਿਹਾ ਕਿ ਅਰਥਵਿਵਸਥਾ ਹੋਵੇ। ਕਾਨੂੰਨ ਵਿਵਸਥਾ ਹੋਵੇ। ਸਿਹਤ ਖੇਤਰ ਹੋਵੇ। ਰੁਜ਼ਗਾਰ ਹੋਵੇ। ਨਿਵੇਸ਼ ਹੋਵੇ। ਕਾਰੋਬਾਰ ਹੋਵੇ। ਅਪਰਾਧ ਹੋਵੇ ਜਾਂ ਨਸ਼ਾ। ਕਿਸਾਨ ਹੋਣ। ਕਰਮਚਾਰੀ ਹੋਣ ਜਾਂ ਬੇਰੁਜ਼ਗਾਰ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਥਾਂ ਜ਼ੀਰੋ ਸਾਬਤ ਹੋਈ ਹੈ।

ਇਸਨੇ ਸਿਰਫ਼ ਪੰਜਾਬ ਵਿੱਚ ਬਾਹਰੀ ਲੋਕਾਂ ਨੂੰ ਮੁੜ ਵਸਾਇਆ ਹੈ, ਜਿਵੇਂ ਪੁਰਾਣੇ ਸਮੇਂ ਦੇ ਬਸਤੀਵਾਦੀ ਕਬਜ਼ੇ ਵਾਲੀਆਂ ਕਲੋਨੀਆਂ ਦਾ ਸ਼ੋਸ਼ਣ ਕਰਦੇ ਸਨ, ਜਿਵੇਂ ਅੰਗਰੇਜ਼ਾਂ ਨੇ ਭਾਰਤ ਨੂੰ ਲੁੱਟਿਆ ਅਤੇ ਲੁੱਟਿਆ ਸੀ।

 

‘ਆਪ’ ਨੇ ਪੰਜਾਬ ਦੇ ਸਰੋਤਾਂ ਦੀ ਦੁਰਵਰਤੋਂ ਕਰਕੇ ਅਤੇ ਇਸਨੂੰ ਕਿਤੇ ਹੋਰ ਬਰਬਾਦ ਕਰਕੇ ਨਾ ਸਿਰਫ਼ ਪੰਜਾਬ ਨੂੰ ਆਰਥਿਕ ਅਤੇ ਵਿੱਤੀ ਤੌਰ ‘ਤੇ ਲੁੱਟਿਆ ਹੈ, ਸਗੋਂ ਇਸ ਨੇ ਦਿੱਲੀ ਤੋਂ ਮਹੱਤਵਪੂਰਨ ਅਹੁਦਿਆਂ ਨੂੰ ਆਊਟਸੋਰਸ ਕਰਕੇ ਪੰਜਾਬ ਨੂੰ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਤੌਰ ‘ਤੇ ਵੀ ਲੁੱਟਿਆ ਹੈ, ਜੋ ਕਿ ਨਹੀਂ ਤਾਂ ਪੰਜਾਬੀਆਂ ਕੋਲ ਹੋਣੇ ਚਾਹੀਦੇ ਹਨ।

ਪਰ, ਉਮੀਦ ਹੈ। ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਦੋ ਸਾਲ ਇੰਨੇ ਲੰਬੇ ਸਮੇਂ ਦੀ ਮਿਆਦ ਨਹੀਂ ਹੈ। ਤਿੰਨ ਸਾਲ ਬੀਤ ਗਏ ਹਨ, ਦੋ ਹੋਰ ਬਾਕੀ ਹਨ, ਸਿਰਫ਼ ਤਾਂ ਹੀ ਜੇਕਰ ‘ਆਪ’ ਆਪਣਾ ਪੂਰਾ ਕਾਰਜਕਾਲ ਪੂਰਾ ਕਰਦੀ ਹੈ, ਜਿਸਦੀ ਬਹੁਤ ਸੰਭਾਵਨਾ ਨਹੀਂ ਹੈ।