Punjab

ਸਰੇਆਮ 17 ਸਾਲ ਦੇ ਨੌਜਵਾਨ ਦਾ ਬੇਰਹਮੀ ਨਾਲ ਕਤਲ !

ਬਿਉਰੋ ਰਿਪੋਰਟ – ਮੁਹਾਲੀ ਦੇ ਬਲੌਂਗੀ ਵਿੱਚ 17 ਸਾਲ ਦੇ ਆਕਾਸ਼ ਨਾਂਅ ਦੇ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਹੈ । ਇਸ ਮਾਮਲੇ ਵਿੱਚ ਪੁਲਿਸ ਨੇ ਪੰਜ ਨਾਬਾਲਿਗਾਂ ਦੇ ਖਿਲਾਫ ਕਤਲ ਦੀਆਂ ਕਈ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ । ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ । ਇਸ ਘਟਨਾ ਦੇ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ।

ਜਾਣਕਾਰੀ ਦੇ ਮੁਤਾਬਿਕ 2 ਦਿਨ ਪਹਿਲਾਂ ਆਕਾਸ਼ ਦਾ ਮੁਲਜ਼ਮਾਂ ਦੇ ਨਾਲ ਝਗੜਾ ਹੋਇਆ ਸੀ । ਪਰ ਸ਼ੁੱਕਰਵਾਰ ਨੂੰ ਜਦੋਂ ਸਾਰੇ ਲੋਕ ਹੋਲੀ ਮਨਾ ਰਹੇ ਸੀ ਤਾਂ ਮੁਲਜ਼ਮ ਉੱਥੇ ਪਹੁੰਚ ਗਿਆ,ਇਸ ਦੌਰਾਨ ਉਨ੍ਹਾਂ ਨੇ ਆਕਾਸ਼ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ । ਹਾਲਾਂਕਿ ਹੋਲੀ ਨੂੰ ਲੈ ਕੇ ਬਲੌਂਗੀ ਪੁਲਿਸ ਨੇ ਪਹਿਲਾਂ ਹੀ ਨਾਕੇਬੰਦੀ ਕਰ ਰੱਖੀ ਸੀ । ਪਰ ਹਮਲਾਵਰਾਂ ਨੇ ਉਨ੍ਹਾਂ ਦੀ ਕੋਈ ਪਰਵਾਹ ਨਹੀਂ ਕੀਤੀ ।

ਬਲੌਂਗੀ ਪਾਣੀ ਦੀ ਟੰਕੀ ਦੇ ਕੋਲ ਉਨ੍ਹਾਂ ਨੇ ਆਕਾਸ਼ ਦੀ ਪਿੱਠ ‘ਤੇ ਚਾਕੂਆਂ ਨਾਲ ਵਾਰ ਕੀਤਾ । ਚਾਕੂ ਲੱਗਣ ਨਾਲ ਜਖਮੀ ਆਕਾਸ਼ ਜਾਨ ਬਚਾਉਣ ਦੇ ਲਈ ਸੜਕ ਵੱਲ ਭਜਿਆ । ਪਰ ਕੁਝ ਦੂਰ ਜਾਕੇ ਡਿੱਗ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਆਕਾਸ਼ ਨੂੰ ਉਸ ਦਾ ਪਰਿਵਾਰ ਮੁਹਾਲੀ ਦੇ ਸਿਵਿਲ ਹਸਪਤਾਲ ਲੈ ਕੇ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ।