Punjab Religion

ਇਸ ਅਕਾਲੀ ਆਗੂ ਨੇ ਘੇਰਿਆ ਬਾਬਾ ਹਰਨਾਮ ਸਿੰਘ ਧੂੰਮਾ, ਕਹਿ ਦਿੱਤੀਆਂ ਵੱਡੀਆਂ ਗੱਲਾਂ

 ਮੁਹਾਲੀ : ਅੱਜ ਹੋਲੇ ਮਹੱਲੇ ਮੌਕੇ ਅਕਾਲੀ ਲੀਡਰ ਅਤੇ ਸੁਖਬੀਰ ਬਾਦਲ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਪਰਮਬੰਸ ਸਿੰਘ ਬੰਟੀ ਰੋਮਾਣਾ (Parambans Singh Romana ) ਨੇ ਟਕਸਾਲ ਮੁਖੀ ਹਰਨਾਮ ਸਿੰਘ ਧੂੰਮਾ (Baba Harnam Singh Dhuma) ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਨੀਲੀ ਪੱਗ ਤੇ ਗਲ ਵਿਚ ਪਰਨਾ ਪਾਉਂਦਾ ਸੀ, ਹਰ ਇਕ ਨੂੰ ਭਾਈ ਜੀ ਗੁਰੂ ਫਤਿਹ ਬਲਾਉਂਦਾ ਸੀ, ਭਗਵੀਂ ਪੱਗ ਤੇ ਭਗਵਾਂ ਪਰਨਾ ਗਲ ਵਿਚ ਹੁਣ ਸਰਕਾਰਾਂ ਦੇ, ਨਿੱਤ ਰੰਗ ਬਦਲਦੇ ਬਾਬੇ ਧੁਮੇ ਦੀਆਂ ਦਸਤਾਰਾਂ ਦੇ ਨਿੱਤ ਰੰਗ ਬਦਲਦੇ।

ਉਹਨਾਂ ਨੇ ਹਰਨਾਮ ਸਿੰਘ ਦੀਆਂ BJP ਦੇ ਲੀਡਰਾਂ ਨਾਲ ਫੋਟੋਆਂ ਵਾਲੀ ਇਕੱ ਵੀਡੀਓ ਸਾਂਝੀ ਕਰਦਿਆਂ ਸੋਸ਼ਲ ਮੀਡੀਆ ‘ਤੇ ਲਿਖਿਆ ਕਿ “ਪਹਿਲਾਂ ਨੀਲੀ ਪੱਗ ਤੇ ਗਲ ਵਿਚ ਪਰਨਾ ਪਾਉਂਦਾ ਸੀ, ਹਰ ਇਕ ਨੂੰ ਭਾਈ ਜੀ ਗੁਰੂ ਫਤਿਹ ਬਲਾਉਂਦਾ ਸੀ, ਭਗਵੀਂ ਪੱਗ ਤੇ ਭਗਵਾਂ ਪਰਨਾ ਗਲ ਵਿਚ ਹੁਣ ਸਰਕਾਰਾਂ ਦੇ, ਨਿੱਤ ਰੰਗ ਬਦਲਦੇ ਬਾਬੇ ਧੁਮੇ ਦੀਆਂ ਦਸਤਾਰਾਂ ਦੇ ਨਿੱਤ ਰੰਗ ਬਦਲਦੇ।

ਫੇਰ ਇਸਦੇ ਨਾਲ ਹੀ ਉਹਨਾਂ ਲਿਖਿਆ ਕਿ ਕੀ ਚੜ੍ਹਦੇ ਸੂਰਜ ਨੂੰ ਸਲਾਮਾਂ ਕਰਨ ਵਾਲੇ ਯਾ ਹਵਾ ਦੇ ਰੁੱਖ ਮੁਤਾਬਿਕ ਆਪਣਾ ਸਟੈਂਡ ਬਦਲਣ ਵਾਲੇ ਲੋਕ ਪੰਥਿਕ ਆਗੂ ਕਹਾਉਣ ਦਾ ਯਾ ਦਮਦਮੀ ਟਕਸਾਲ ਵਰਗੀ ਮਹਾਨ ਜਥੇਬੰਦੀ ਦੀ ਅਗਵਾਈ ਕਰਨ ਦਾ ਹੱਕ ਰੱਖਦੇ ਨੇ?