ਬਿਉਰੋ ਰਿਪੋਰਟ – ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਕਾਰਜਕਾਲ ਦੀ ਆਖਰੀ ਦਿਨ ਦੇਸ਼ ਦੇ ਨਾਂਅ ਸੁਨੇਹਾ ਦਿੱਤਾ । ਉਨ੍ਹਾਂ ਕਿਹਾ ਮੈਂ ਹਮੇਸ਼ਾ ਨਿਡਰ ਕੈਨੇਡੀਅਨ ਰਹਾਂਗਾ । ਟਰੂਡੋ ਅੱਜ ਗਵਰਨਰ ਜਨਰਲ ਨੂੰ ਮਿਲਣਗੇ ਅਤੇ ਅਧਿਕਾਰਤ ਤੌਰ ‘ਤੇ ਆਪਣਾ ਅਸਤੀਫ਼ਾ ਸੌਂਪਣਗੇ।
ਇਸ ਤੋਂ ਬਾਅਦ ਜਸਟਿਨ ਟਰੂਡੋ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਲਿਖਿਆ ‘ਇੱਕ ਆਖ਼ਰੀ ਗੱਲ’ ‘ਮੈਨੂੰ ਕੈਨੇਡਾ ਦੇ ਲੋਕਾਂ ‘ਤੇ ਬਹੁਤ ਮਾਣ ਹੈ।’ ਮੈਨੂੰ ਇੱਕ ਅਜਿਹੇ ਦੇਸ਼ ਦੀ ਸੇਵਾ ਕਰਨ ‘ਤੇ ਮਾਣ ਹੈ ਜੋ ਉਨ੍ਹਾਂ ਲੋਕਾਂ ਨਾਲ ਭਰਿਆ ਹੋਇਆ ਹੈ ਜੋ ਸਹੀ ਲਈ ਖੜ੍ਹੇ ਹੁੰਦੇ ਹਨ, ਮੌਕੇ ‘ਤੇ ਖੜ੍ਹੇ ਹੁੰਦੇ ਹਨ, ਜਦੋਂ ਸਭ ਤੋਂ ਵੱਧ ਮਾਇਨੇ ਰੱਖਦੇ ਹਨ ਤਾਂ ਹਮੇਸ਼ਾ ਇੱਕ ਦੂਜੇ ਦਾ ਸਾਥ ਦਿੰਦੇ ਹਨ। ਉਸ ਨੇ ਕਿਹਾ, ਮੇਰੀ ਇੱਕੋ ਮੰਗ ਹੈ ਕਿ ਦੁਨੀਆਂ ਸਾਡੇ ‘ਤੇ ਜੋ ਵੀ ਸੁੱਟੇ, ਤੁਸੀਂ ਹਮੇਸ਼ਾ ਇੱਕੋ ਜਿਹੇ ਰਹੋ।
ਲਿਬਰਲ ਪਾਰਟੀ ਦੇ ਕਨਵੈਨਸ਼ਨ ਵਿੱਚ ਟਰੂਡੋ ਨੇ ਕਿਹਾ ਮੈਨੂੰ ਬਹੁਤ ਮਾਣ ਹੈ ਕਿ ਅਸੀਂ ਪਿਛਲੇ 10 ਸਾਲਾਂ ਵਿੱਚ ਮੱਧ ਵਰਗ ਅਤੇ ਇਸ ਵਿੱਚ ਸ਼ਾਮਲ ਹੋਣ ਲਈ ਸਖ਼ਤ ਮਿਹਨਤ ਕਰਨ ਵਾਲੇ ਲੋਕਾਂ ਲਈ ਕੀ ਕੀਤਾ ਹੈ। ਇਹ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਹੈ ਕਿ ਕੈਨੇਡਾ ਧਰਤੀ ਦਾ ਸਭ ਤੋਂ ਵਧੀਆ ਦੇਸ਼ ਬਣਿਆ ਰਹੇ । ਆਪਣੇ ਸਮਰਥਕਾਂ ਨੂੰ ਕੈਨੇਡਾ ਲਈ ਲੜਦੇ ਰਹਿਣ ਦੀ ਅਪੀਲ ਕੀਤੀ।
ਟਰੂਡੋ ਤੋਂ ਬਾਅਦ ਹੁਣ ਮਾਰਕ ਕਾਰਨੀ ਅਗਲੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣਗੇ । ਕਾਰਨੀ ਸ਼ੁੱਕਰਵਾਰ ਨੂੰ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਦੀ ਤਿਆਰੀ ਕਰ ਰਹੇ ਹਨ।