Punjab

ਪੰਜਾਬ ‘ਚ ਸ਼ਿਵਸੈਨਾ ਆਗੂ ਦਾ ਗੋਲੀਆਂ ਮਾਰ ਕੇ ਕਤਲ ! ਇੱਕ ਬੱਚਾ ਵੀ ਬੁਰੀ ਤਰ੍ਹਾਂ ਨਾਲ ਜਖ਼ਮੀ

ਬਿਉਰੋ ਰਿਪੋਰਟ – ਮੋਗਾ ਵਿੱਚ ਸ਼ਿਵ ਸੈਨਾ ਦੇ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਮ੍ਰਿਤਕ ਸ਼ਿਵਸੈਨਾ ਆਗੂ ਦਾ ਨਾਂ ਮੰਗਤ ਰਾਏ ਮੰਗਾ ਦੱਸਿਆ ਜਾ ਰਿਹਾ ਹੈ ।
ਮੰਗਤ ਰਾਏ ਮੰਗਾ ਨੂੰ ਰਾਤ ਤਕਰੀਬਨ 10 ਵਜੇ ਗੋਲੀਆਂ ਮਾਰੀਆਂ ਗਈਆਂ ਹਨ । ਉਹ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦਾ ਜ਼ਿਲ੍ਹਾ ਪ੍ਰਧਾਨ ਸੀ । ਗੋਲੀਆਂ ਚਲਾਉਣ ਵਾਲੇ ਅਣਪਛਾਤੇ ਦੱਸੇ ਜਾ ਰਹੇ ਹਨ ।

ਮੰਗਤ ਰਾਏ ਰਾਤ ਨੂੰ ਮੋਗਾ ਦੇ ਗਿਲ ਪੈਲੇਸ ਦੇ ਕੋਲ ਇੱਕ ਡੇਅਰੀ ਤੋਂ ਦੁੱਧ ਲੈ ਕੇ ਆਇਆ ਸੀ ਇਸੇ ਦੌਰਾਨ ਤਿੰਨ ਬਦਮਾਸ਼ਾਂ ਨੇ ਉਸ ਤੇ ਫਾਇਰਿੰਗ ਕਰ ਦਿੱਤੀ,ਉਹ ਕਿਸੇ ਤਰ੍ਹਾਂ ਬਚ ਗਿਆ ਪਰ 11 ਸਾਲ ਦੇ ਬੱਚੇ ਨੂੰ ਗੋਲੀ ਲੱਗ ਗਈ । ਇਸ ਦੇ ਬਾਅਦ ਹਮਲਾਵਰਾਂ ਨੇ ਮੰਗਤ ਰਾਏ ਦਾ ਪਿੱਛਾ ਕੀਤਾ ਅਤੇ ਥੋੜ੍ਹੀ ਦੂਰ ਸਟੇਡੀਅਮ ਰੋਡ ‘ਤੇ ਮੁੜ ਤੋਂ ਫਾਇਰਿੰਗ ਕੀਤੀ । ਗੋਲੀ ਲੱਗਣ ਨਾਲ ਮੰਗਤ ਡਿੱਗ ਗਿਆ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । 11 ਸਾਲ ਦੇ ਬੱਚੇ ਥਾਮਸ ਦਾ ਇਲਾਜ ਸਿਵਿਲ ਹਸਪਤਾਲ ਵਿੱਚ ਚੱਲ ਰਿਹਾ ਹੈ । ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ।