ਬਿਉਰੋ ਰਿਪੋਰਟ – ਏਅਰਫੋਰਸ ਦਾ ਫਾਈਟਰ ਜੈਟ ਜਗੁਆਰ ਸ਼ੁੱਕਰਵਾਰ ਨੂੰ ਤਕਨੀਕੀ ਖਰਾਬੀ ਦੀ ਵਜ੍ਹਾ ਕਰਕੇ ਦੁਪਹਿਰ 3.45 ‘ਤੇ ਹਰਿਆਣਾ ਦੇ ਪੰਚਕੁਲਾ ਵਿੱਚ ਕਰੈਸ਼ ਹੋ ਗਿਆ । ਫਾਈਟਰ ਜੈਟ ਨੇ ਅੰਬਾਲਾ ਏਅਰਬੇਸ ਤੋਂ ਟੈਸਟਿੰਗ ਲਈ ਉਡਾਨ ਭਰੀ ਸੀ । ਹਾਦਸੇ ਦੇ ਦੌਰਾਨ ਪਾਇਲਟ ਜਹਾਜ਼ ਤੋਂ ਸੁਰੱਖਿਅਤ ਬਾਹਰ ਨਿਕਲ ਆਇਆ । ਹਾਦਸਾ ਪੰਚਕੁਲਾ ਦੇ ਮੋਰਨੀ ਵਿੱਚ ਬਾਲਦਵਾਲਾ ਪਿੰਡ ਦੇ ਕੋਲ ਹੋਇਆ ।
ਪਰਤਖਦਰਸ਼੍ਰੀਆਂ ਦੇ ਮੁਤਾਬਿਕ ਜਹਾਜ਼ ਪਹਿਲਾਂ ਦਰੱਖਤਾਂ ਨਾਲ ਟਕਰਾਇਆ ਫਿਰ ਜੰਗਰ ਦੇ ਵਿਚਾਲੇ ਇੱਕ ਖਾਈ ਵਿੱਚ ਡਿੱਗ ਗਿਆ । ਜਹਾਜ਼ ਦੇ ਡਿੱਗ ਦੇ ਹੀ ਉਸ ਵਿੱਚ ਅੱਗ ਲੱਗ ਗਈ ਅਤੇ ਕਈ ਟੁੱਕੜਿਆਂ ਵਿੱਚ ਵੰਡ ਗਿਆ । ਜਹਾਜ਼ ਦੇ ਟੁੱਕੜੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਵਿਖਰ ਗਏ ।
ਪਾਇਲਟ ਜਹਾਜ਼ ਨੂੰ ਰਿਹਾਇਸ਼ੀ ਇਲਾਕੇ ਤੋਂ ਦੂਰ ਲੈ ਗਿਆ । ਫਿਰ ਆਪ ਸੁਰੱਖਿਅਤ ਬਾਹਰ ਨਿਕਲ ਗਿਆ । ਜਿਸ ਦੇ ਬਾਅਦ ਪੇਂਡੂ ਲੋਕਾਂ ਨੇ ਉੱਥੇ ਪਹੁੰਚ ਕੇ ਪਾਇਲਟ ਨੂੰ ਪਾਣੀ ਪਿਲਾਇਆ ਅਤੇ ਮਦਦ ਕੀਤੀ । ਹਾਦਸੇ ਦੀ ਜਾਂਚ ਲਈ ਹਵਾਈ ਫੌਜ ਨੇ ਵਿਸ਼ੇਸ਼ ਟੀਮ ਨੂੰ ਮੌਕੇ ‘ਤੇ ਭੇਜ ਦਿੱਤਾ ਹੈ ।
ਜਗੁਆਰ,ਇੱਕ ਟਿਨ ਇੰਜਣ ਡੀਪ ਪੇਨਿਟ੍ਰੇਸ਼ਨ ਸਟਾਈਲ ਏਅਰਕਰਾਫਟ ਹੈ ਜੋ ਦਹਾਕਿਆਂ ਤੋਂ ਭਾਰਤੀ ਹਵਾਈ ਫੌਜ ਦੇ ਬੇੜੇ ਦਾ ਅਹਿਮ ਹਿੱਸਾ ਰਿਹਾ ਹੈ। ਇਹ ਜਹਾਜ਼ ਬਹੁਤ ਹੀ ਘੱਟ ਉਚਾਈ ਤੋਂ ਸਟ੍ਰਾਈਕ ਕਰਨ ਦੀ ਤਾਕਤ ਰੱਖਦਾ ਹੈ । ਇਸ ਤੋਂ ਇਲਾਵਾ ਜਹਾਜ਼ ਛੋਟੇ ਰਨਵੇ ਤੋਂ ਵੀ ਉਡਾਨ ਭਰਨ ਦੀ ਤਾਕਤ ਰੱਖ ਦਾ ਹੈ ।