Punjab

HDFC ਬੈਂਕ ਡਕੈਤੀ ਦਾ ਮੁੱਖ ਦੋਸ਼ੀ ਗ੍ਰਿਫ਼ਤਾਰ

ਬਿਉਰੋ ਰਿਪੋਰਟ – ਅੰਮ੍ਰਿਤਸਰ ਦਿਹਾਤੀ ਪੁਲਿਸ ਨੇ HDFC ਬੈਂਕ ਡਕੈਤੀ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੱਥੂਨੰਗਲ ਪੁਲਿਸ ਸਟੇਸ਼ਨ ਨੇ ਕਰਨਬੀਰ ਸਿੰਘ ਉਰਫ਼ ਕੰਨੂ ਅਤੇ ਉਸਨੂੰ ਪਨਾਹ ਦੇਣ ਵਾਲੀ ਔਰਤ ਅਨੁਰਾਧਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਿਛਲੇ ਸਾਲ 18 ਸਤੰਬਰ ਨੂੰ ਐਚਡੀਐਫਸੀ ਬੈਂਕ ਦੀ ਮਝਵਿੰਡ ਸ਼ਾਖਾ ਵਿੱਚ ਇੱਕ ਹਥਿਆਰਬੰਦ ਡਕੈਤੀ ਹੋਈ ਸੀ। ਬਦਮਾਸ਼ਾਂ ਨੇ ਬੰਦੂਕ ਦੀ ਨੋਕ ‘ਤੇ 25 ਲੱਖ 70 ਹਜ਼ਾਰ 580 ਰੁਪਏ ਲੁੱਟ ਲਏ ਸਨ। ਪੁਲਿਸ ਇਸ ਮਾਮਲੇ ਵਿੱਚ ਪਹਿਲਾਂ ਹੀ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

ਇਹ ਵੀ ਪੜ੍ਹੋ – ਪੰਜਾਬ ਕਾਂਗਰਸ ‘ਚ ਤਾਲਮੇਲ ਦੀ ਘਾਟ ਤੇ ਪੰਜਾਬ ਇੰਚਾਰਜ਼ ਦਾ ਵੱਡਾ ਬਿਆਨ