ਮੁਹਾਲੀ : ਕਿਸਾਨਾਂ ਦੀਆਂ ਮੰਗਾਂ ਸੰਬੰਧੀ ਕੱਲ੍ਹ 3 ਫਰਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਤੇ ਕਿਸਾਨ ਮੋਰਚੇ ਦੀ ਹੋਈ ਮੀਟਿੰਗ ਵਿਚ ਕੋਈ ਫ਼ੈਸਲਾ ਸਿਰੇ ਨਾ ਚੜਨ ਉਪਰੰਤ ਕਿਸਾਨ ਮੋਰਚੇ ਨੇ ਕੱਲ੍ਹ ਤੋਂ ਚੰਡੀਗੜ੍ਹ ਵੱਲ ਕੂਚ ਕਰਨ ਦਾ ਐਲਾਨ ਕੀਤਾ ਸੀ। ਪਰ ਪੁਲਿਸ ਨੇ ਬੀਤੀ ਰਾਤ ਤੋਂ ਹੀ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈਣ ਦੀ ਕਾਰਵਾਈ ਵੱਡੇ ਪੱਧਰ ‘ਤੇ ਆਰੰਭ ਕਰ ਦਿੱਤੀ।
ਇਸ ਮਾਮਲੇ ਨੂੰ ਲੈ ਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਸਰਕਾਰ ਜਬਰ ਤੇ ਉੱਤਰ ਆਈ ਹੈ। ਵੱਡੇ ਤੋਂ ਲੈ ਕੇ ਛੋਟੇ ਕਿਸਾਨ ਆਗੂਆਂ ਦੇ ਘਰਾਂ ’ਤੇ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਸਾਨਾਂ ਦੀ ਕੀਤੀ ਗਈ ਗ੍ਰਿਫਤਾਰੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਪੰਧੇਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਲਹਿਰ ’ਤੇ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਕਿਸਾਨਾਂ ਲੀਡਰਸ਼ਿਪ ਦੇ ਵਿੱਚ ਆਪਸੀ ਫੁੱਟ ਦਾ ਪੰਜਾਬ ਸਰਕਾਰ ਫਾਇਦਾ ਲੈ ਰਹੀ ਹੈ। ਉਨ੍ਹਾਂ ਨੇ ਸਰਕਾਰ ਨੂੰ ਸਵਾਲਕ ਰਦਿਆਂ ਕਿਹਾ ਕਿ ਨਸ਼ੇ ਦੇ ਫੜੇ ਗਏ ਸੌਦਾਗਰ ਕਿੱਥੇ ਹਨ, ਮਾਈਨਿੰਗ ਦੇ ਵਿੱਚੋਂ 6 ਹਜਾਰ ਕਰੋੜ ਕਮਾਇਆ ਪੈਸਾ ਕਿੱਥੇ ਹੈ ਅਤੇ ਮਾਨ ਹੀ ਮੁੱਖ ਮੰਤਰੀ ਦੱਸਣ ਕਿ ਕਿਸ ਦਫ਼ਤਰ ਦੇ ਵਿੱਚ ਰਿਸ਼ਵਤ ਨਹੀਂ ਚਲਦੀ।
ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਪੰਧੇਰ ਨੇ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਦੀ ਗੱਲ ਕਹਿ ਕੇ ਮਾਨ ਸਰਕਾਰ ਸੱਤਾ ਵਿੱਚ ਆਈ ਸੀ ਪਰ ਤਿੰਨ ਸਾਲਾਂ ਦੇ ਵਿੱਚ ਪਮੰਜਾਬ ਸਰਕਾਰ ਦੇ ਕੋਲੋਂ ਨਸ਼ਾ ਖਤਮ ਨਹੀਂ ਹੋਇਆ। ਉਨ੍ਹਾਂ ਨੇ ਸਰਕਾਰ ਨੂੰ ਚੈਲੇਂਜ਼ ਕਰਦਿਆਂ ਕਿਹਾ ਕਿ ਸਰਕਾਰ ਸਰਵੇ ਕਰਵਾ ਕੇ ਦਜੇਖ ਲਵੇ ਕਿ ਲੋਕ ਕਿਸਾਨਾਂ ਕੋਲੋਂ ਜ਼ਿਆਦਾ ਤੰਗ ਨੇ ਕਿ ਸਰਕਾਰ ਕੋਲੋ, ਸਭ ਕੁਝ ਸਾਹਮਓਣੇ ਆ ਜਾਵੇਗਾ। ਉਨ੍ਹਾਂ ਨੇ ਕੇਜਰੀਵਾਲ ਨੂੰ ਕਿਹਾ ਕਿ ਦਿੱਲੀ ਵਾਲਿਆਂ ਨੂੰ ਤੁਹਾਨੂੰ ਨਹੀਂ ਜਿੱਤਣ ਦਿੱਤਾ ਤਾਂ ਗੁੱਸਾ ਪੰਜਾਬ ਵਾਲਿਆਂ ਤੇ ਕਿਉਂ ਕੱਢਦੇ ਹੋ। ਉਨ੍ਹਾਂ ਨੇ ਮੰਗ ਕੀਤੀ ਕਿ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਤਰੁੰਤ ਰਿਹਾਅ ਕੀਤੇ ਜਾਣ।