ਕਪੂਰਥਲਾ : ਮਸ਼ਹੂਰ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ਼ ਕਪੂਰਥਲਾ ਪੁਲਿਸ ਨੇ ਛੇੜਛਾੜ ਦਾ ਮਾਮਲਾ ਦਰਜ ਕਰ ਲਿਆ ਹੈ। ਮਸ਼ਹੂਰ ਪਾਸਟਰ ਬਜਿੰਦਰ ਸਿੰਘ ਤੇ ਇੱਕ ਮਹਿਲਾ ਨੇ ਪਾਸਟਰ ‘ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਦੱਸਿਆ ਕਿ ਬਜਿੰਦਰ ਜਲੰਧਰ ਦੇ ਪਿੰਡ ਤਾਜਪੁਰ ਵਿੱਚ ‘ਦ ਚਰਚ ਆਫ ਗਲੋਰੀ ਐਂਡ ਵਿਸਡਮ ਦੇ ਨਾਂਅ ਨਾਲ ਮਸੀਹੀ ਪ੍ਰੋਗਰਾਮ ਚਲਾਉਂਦਾ ਹੈ। ਉਕਤ ਮਹਿਲਾ ਦੇ ਮਾਪੇ ਅਕਤੂਬਰ 2017 ਵਿੱਚ ਚਰਚ ਵਿੱਚ ਜਾਣ ਲੱਗੇ ਸਨ।
ਪਾਸਟਰ ਨੇ ਉਨ੍ਹਾਂ ਦਾ ਫੋਨ ਨੰਬਰ ਲੈ ਲਿਆ,ਇਸ ਦੇ ਬਾਅਦ ਉਹ ਫੋਨ ‘ਤੇ ਇਤਰਾਜ਼ਯੋਗ ਗੱਲਾਂ ਕਰਕੇ ਮੈਸੇਜ ਭੇਜਣ ਲੱਗਿਆ। ਮਹਿਲਾ ਨੇ ਅੱਗੇ ਦੱਸਿਆ ਕਿ 2022 ਵਿੱਚ ਪਾਸਟਰ ਉਸ ਨੂੰ ਪਰਿਵਾਰ ਦੀ ਚਰਚ ਦੇ ਕੈਬਿਨ ਵਿੱਚ ਇਕੱਲੇ ਬਿਠਾਉਣ ਲੱਗੇ। ਫਿਰ ਪਾਸਟਰ ਬਜਿੰਦਰ ਉਸ ਨੂੰ ਗਲਤ ਤਰੀਕੇ ਨਾਲ ਹੱਥ ਲਗਾਉਂਦਾ।
ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਉਹ ਇਸ ਹਰਕਤ ਤੋਂ ਬਹੁਤ ਡਰ ਗਈ ਉਸ ਨੇ ਆਪਣੀ ਅਤੇ ਪਰਿਵਾਰ ਦੀ ਜਾਨ ਨੂੰ ਖਤਰਾ ਵੀ ਦੱਸਿਆ ਸੀ। ਪੀੜਤ ਨੇ ਕਿਹਾ ਕਿ ਜੇਕਰ ਉਸ ਨੂੰ ਜਾਂ ਫਿਰ ਮਾਪਿਆਂ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰੀ ਬਜਿੰਦਰ ਸਿੰਘ ਅਤੇ ਅਵਤਾਰ ਸਿੰਘ ਦੀ ਹੋਵੇਗੀ।
ਥਾਣਾ ਸਿਟੀ ਪੁਲਿਸ ਨੇ ਸ਼ਿਕਾਇਤ ‘ਤੇ ਨਿਊ ਚੰਡੀਗੜ੍ਹ ਦੇ ਰਹਿਣ ਵਾਲੇ ਪਾਸਟਰ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਪਾਸਟਰ ਬਜਿੰਦਰ ਸਿੰਘ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਦੇ ਨਾਲ ਵੀ ਪ੍ਰਚਾਰ ਕਰਦਾ ਹੈ। ਸੋ ਹੁਣ ਪਾਸਟਰ ਬਾਜਿੰਦਰ ਸਿੰਘ ਵਿਵਾਦਾਂ ਚ ਘਿਰ ਚੁੱਕਾ ਹੈ ਅਤੇ ਅਸਲੀ ਸੱਚ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ.