ਬਿਉਰੋ ਰਿਪੋਰਟ – ਪਿਛਲੇ ਕੁਝ ਸਮੇਂ ਤੋਂ ਹਵਾਈ ਜਹਾਜ਼ ਹਾਦਸੇ ਵਾਪਰ ਰਹੇ ਹਨ, ਅਮਰੀਕਾ ਦੇ ਨਿਊਜਰਸੀ ਨੇਵਾਰਕ ਹਵਾਈ ਅੱਡੇ ਤੋਂ ਇਕ ਜਹਾਜ਼ ਦੀ ਐਮਰਜੈਂਸੀ ਲੈਂਡਿਗ ਕਰਵਾਉਣੀ ਪਈ ਹੈ ਕਿਉਂਕਿ ਜਹਾਜ਼ ਦੇ ਸੱਜੇ ਇੰਜਣ ਨੂੰ ਅਚਾਨਕ ਅੱਗ ਲੱਗ ਗਈ। ਨਿਊਯਾਰਕ ਅਤੇ ਨਿਊ ਜਰਸੀ ਦੀ ਪੋਰਟ ਅਥਾਰਟੀ ਅਤੇ ਫੇਡਐਕਸ ਦੇ ਅਨੁਸਾਰ, ਜਹਾਜ਼ ਨੂੰ ਅੱਗ ਪੰਛੀ ਦੀ ਟਕਰਾਉਣ ਕਾਰਨ ਲੱਗੀ ਹੈ। ਇਸ ਸਬੰਧੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿਚ ਦਿਖ ਰਿਹਾ ਹੈ ਕਿ ਬੋਇੰਗ 767-3ਐਸ.2ਐਫ. ਸੱਜੇ ਇੰਜਣ ਵਿਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ, ਜਿਸ ਕਾਰਨ ਜਹਾਜ਼ ਟਾਰਮੈਕ ਵੱਲ ਵਾਪਸ ਜਾ ਰਿਹਾ ਸੀ। ਜਹਾਜ਼ ਦੇ ਉਤਰਦੇ ਹੀ ਦੋ ਫਾਇਰ ਟਕੱਰਾਂ ਨੇ ਆ ਕੇ ਅੱਗ ਬੁਝਾਈ।
ਇਹ ਵੀ ਪੜ੍ਹੋ – ਖਤਰਨਾਕ ਸਮੱਗਲਰ ਪੁਲਿਸ ਦੇ ਚੜਿਆ ਹੱਥੀ ! ਆਧੁਨਿਕ ਹਥਿਆਰਾਂ ਦਾ ਮਿਲਿਆ ਜ਼ਖੀਰਾ