India Punjab Sports

ਹਰਭਜਨ ਸਿੰਘ ਨੂੰ ‘ਖਾਲ਼ਿਸਤਾਨੀ’ ਕਹਿਣ ‘ਤੇ ਭੱਜੀ ਨੇ ਲਿਆ ਟ੍ਰੋਲਰ ਖਿਲਾਫ਼ ਵੱਡਾ ਐਕਸ਼ਨ !

ਬਿਉਰੋ ਰਿਪੋਰਟ – ਸਾਬਕਾ ਟੀਮ ਇੰਡੀਆ ਦੇ ਗੇਂਦਬਾਜ਼ ਹਰਭਜਨ ਸਿੰਘ (Harbhajan Singh) ਨੇ ਇੱਕ ਟ੍ਰੋਲਰ ਖਿਲਾਫ਼ ਨਫਵਰਤੀ ਭਾਸ਼ਾ ਦੀ ਵਰਤੋਂ ‘ਤੇ FIR ਦਰਜ ਕਰਵਾਈ ਹੈ । ਇਸ ਦੀ ਜਾਣਕਾਰੀ ਆਪ ਹਰਭਜਨ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜ਼ਰੀਏ ਦਿੱਤੀ ਹੈ । ‘Randomsena’ ਨਾਂਅ ਦੇ ਟ੍ਰੋਲਰ ਨੇ ਪਹਿਲਾਂ ਹਰਭਜਨ ਸਿੰਘ ਨੂੰ ਆਮ ਆਦਮੀ ਪਾਰਟੀ ਦਾ ਦਲਾਲ ਦੱਸਿਆ ਫਿਰ ਕਿਹਾ ਖਾਲਿਸਤਾਨ ਮੁਰਦਾਬਾਦ ਬੋਲ ਤਾਂ ਮੈਂ ਤੈਨੂੰ ਮੁਆਫ ਕਰ ਦੇਵਾਂਗਾ ।

ਇਸ ਦੇ ਜਵਾਬ ਵਿੱਚ ਭੱਜੀ ਨੇ ਲਿਖਿਆ ‘ਤੇਰੀ ਇਸ ਗੰਦੀ ਭਾਸ਼ਾ ਤੋਂ ਇੱਕ ਗੱਲ ਪੱਕੀ ਹੋ ਗਈ ਤੂੰ ਕੋਈ ਘੁਸਪੈਠੀਆਂ ਹੈ । ਕਿਉਂਕਿ ਸਾਡੇ ਇੱਥੇ ਅਜਿਹੀਆਂ ਗੱਲਾਂ ਨਹੀਂ ਹੁੰਦੀਆਂ ਹਨ ।ਬਾਕੀ ਜੋ ਤੂੰ ਕੂਲ ਬਣਨ ਲਈ ਮੈਨੂੰ ਗਾਲਾਂ ਕੱਢਿਆਂ ਹਨ ਉਸ ਦੀ ਮੈਂ ਰਿਕਾਰਡਿੰਗ ਕਰ ਲਈ ਹੈ ਅਤੇ FIR ਦਰਜ ਕਰਵਾ ਦਿੱਤੀ ਹੈ’।

ਇਹ ਪਹਿਲਾਂ ਮੌਕਾ ਨਹੀਂ ਇਸ ਤੋਂ ਪਹਿਲਾਂ ਪਾਕਿਸਤਾਨ ਖਿਲਾਫ਼ 2021 ਵਿੱਚ ਦੁਬਈ ਵਿੱਚ ਚੱਲ ਰਹੇ ਏਸ਼ੀਆ ਕੱਪ ਦੌਰਾਨ ਅਰਸ਼ਦੀਪ ਕੋਲੋ ਜਦੋਂ ਕੈਚ ਛੁੱਟ ਗਈ ਤਾਂ ਉਨ੍ਹਾਂ ਨੂੰ ‘ਖਾਲਿਸਤਾਨੀ’ ਅਤੇ ਗੱਦਾਰ ਸ਼ਬਦ ਦੇ ਨਾਲ ਟ੍ਰੋਲ ਕੀਤਾ ਗਿਆ ਸੀ । ਮੁਹੰਮਦ ਸ਼ਮੀ ਨੂੰ ਵੀ ਖ਼ਰਾਬ ਗੇਂਦਬਾਜ਼ੀ ਦੌਰਾਨ ਅਕਸਰ ਅਜਿਹੀਆਂ ਨਫਵਰਤੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ ।