India International

ਪਾਕਿਸਤਾਨੀ ਡੌਨ ਦਾ ਦਾਅਵਾ- ‘ਸਿੱਦੀਕੀ ਨੂੰ ਮਾਰਨ ਵਾਲੇ ਨੂੰ ਮੈਂ ਭਜਾਇਆ’

ਪਾਕਿਸਤਾਨ ਦੇ ਡੌਨ ਸ਼ਹਿਜ਼ਾਦ ਭੱਟੀ ਨੇ ਮੁੰਬਈ ਵਿੱਚ ਐਨਸੀਪੀ ਅਜੀਤ ਧੜੇ ਦੇ ਨੇਤਾ ਬਾਬਾ ਸਿੱਦੀਕੀ ਦੇ ਕਤਲ ਦੇ ਮਾਮਲੇ ਵਿੱਚ ਇੱਕ ਵੀਡੀਓ ਜਾਰੀ ਕੀਤਾ ਹੈ। ਇਸ ਵਿੱਚ ਉਹ ਕਹਿ ਰਿਹਾ ਹੈ ਕਿ “ਮੈਂ ਕਤਲ ਦੇ ਮੁੱਖ ਦੋਸ਼ੀ ਜ਼ੀਸ਼ਾਨ ਉਰਫ਼ ਜੈਸ ਪੁਰੇਵਾਲ ਨੂੰ ਵਿਦੇਸ਼ ਭੱਜਣ ਵਿੱਚ ਮਦਦ ਕੀਤੀ। ਇਹ ਗੈਂਗਸਟਰ ਲਾਰੈਂਸ ਦੇ ਨਿਰਦੇਸ਼ਾਂ ‘ਤੇ ਕੀਤਾ ਗਿਆ ਸੀ। ਮੈਂ ਭਵਿੱਖ ਵਿੱਚ ਵੀ ਅਜਿਹਾ ਕਰਾਂਗਾ।”

ਡੌਨ ਸ਼ਹਿਜ਼ਾਦ ਭੱਟੀ ਨੇ ਇਹ ਵੀ ਕਿਹਾ ਕਿ “ਲਾਰੈਂਸ ਮੇਰਾ ਛੋਟਾ ਭਰਾ ਹੈ। ਜੇਕਰ ਉਹ ਮੇਰੀ ਜਾਨ ਮੰਗਦਾ ਹੈ, ਤਾਂ ਮੈਂ ਉਸਨੂੰ ਦੇ ਦਿਆਂਗਾ। ਮੈਂ ਹਮੇਸ਼ਾ ਲਾਰੈਂਸ ਵਰਗੇ ਭਰਾ ਲਈ ਖੜ੍ਹਾ ਹਾਂ।” ਇਹ ਵੀਡੀਓ 2 ਮਿੰਟ 25 ਸਕਿੰਟ ਲੰਬਾ ਹੈ।

ਸ਼ਹਿਜ਼ਾਦ ਭੱਟੀ ਪਾਕਿਸਤਾਨ ਸਥਿਤ ਮਾਫੀਆ ਡੌਨ ਫਾਰੂਕ ਖੋਖਰ ਦਾ ਸੱਜਾ ਹੱਥ ਹੈ। ਬਾਬਾ ਸਿੱਦੀਕੀ ਦੇ ਕਤਲ ਦੇ ਸੰਬੰਧ ਵਿੱਚ, ਮੁੱਖ ਦੋਸ਼ੀ ਜ਼ੀਸ਼ਾਨ ਨੇ ਖੁਦ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਪਾਕਿਸਤਾਨੀ ਡੌਨ ਨਾਲ ਆਪਣੇ ਸਬੰਧਾਂ ਦਾ ਇਕਬਾਲ ਕੀਤਾ ਗਿਆ ਹੈ।