Punjab

ਕੇਂਦਰ ਨਾਲ ਮੀਟਿੰਗ ਵਿਚਾਲੇ ਡੱਲੇਵਾਲ ਨੂੰ ਗਹਿਰਾ ਸਦਮਾ! ਪੋਤਰੀ ਦਾ ਹੋਇਆ ਦਿਹਾਂਤ

ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਵਿਚਾਲੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਡੂੰਘਾ ਸਦਮਾ ਲੱਗਾ ਹੈ। ਉਨ੍ਹਾਂ ਦੀ ਹੋਣਹਾਰ ਪੋਤਰੀ ਰਾਜਨਦੀਪ ਕੌਰ ਦਾ ਦਿਹਾਂਤ ਹੋ ਗਿਆ ਹੈ। ਉਹ ਗੁੜਗਾਓਂ ਵਿੱਚ ਮੈਡੀਕਲ ਦੀ ਡਿਗਰੀ ਕਰ ਰਹੀ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਖ਼ਰਾਬ ਸਿਹਤ ਕਾਰਨ ਹਸਪਤਾਲ ਵਿੱਚ ਦਾਖ਼ਲ ਸੀ। ਡਾਕਟਰੀ ਕੋਸ਼ਿਸ਼ਾਂ ਦੇ ਬਾਵਜੂਦ ਉਸਨੇ ਕੱਲ ਸ਼ਾਮ ਨੂੰ ਦਮ ਤੋੜ ਦਿੱਤਾ।

ਰਾਜਨਦੀਪ ਕੌਰ ਦੀ ਬੇਵਕਤੀ ਮੌਤ ਨਾਲ ਸਮੁੱਚੇ ਡੱਲੇਵਾਲ ਪਰਿਵਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਡੂੰਘਾ ਸਦਮਾ ਲੱਗਾ ਹੈ। ਇਹ ਦੁੱਖ ਉਨ੍ਹਾਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਪਲ ਦਾ ਦਰਦ ਸਰਦਾਰ ਜਗਜੀਤ ਸਿੰਘ ਡੱਲੇਵਾਲ ਲਈ ਹੋਰ ਵੀ ਡੂੰਘਾ ਹੋ ਗਿਆ ਕਿਉਂਕਿ ਲੋਕਾਂ ਪ੍ਰਤੀ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਨੇ ਉਨ੍ਹਾਂ ਨੂੰ ਆਪਣੀ ਪੋਤਰੀ ਦੇ ਅੰਤਿਮ ਸੰਸਕਾਰ ਲਈ ਹਾਜ਼ਰ ਹੋਣ ਤੋਂ ਰੋਕਿਆ।

ਇਸ ਘਟਨਾ ਬਾਰੇ ਸੁਣ ਕੇ ਲੋਕਾਂ ਨੂੰ ਬਹੁਤ ਦੁੱਖ ਹੋਇਆ ਕਿਉਂਕਿ ਰਾਜਨਦੀਪ ਨਾ ਸਿਰਫ਼ ਇੱਕ ਪਿਆਰਾ ਪਰਿਵਾਰਕ ਮੈਂਬਰ ਸੀ, ਸਗੋਂ ਡਾਕਟਰੀ ਖੇਤਰ ਵਿੱਚ ਇੱਕ ਸ਼ਾਨਦਾਰ ਭਵਿੱਖ ਬਣਾਉਣ ਜਾ ਰਹੀ ਸੀ। ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਅਤੇ ਦੁਖੀ ਪਰਿਵਾਰ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬਲ ਬਖਸ਼ਣ।