India

ਆਵਾਰਾ ਕੁੱਤਿਆਂ ਨੇ ਨੋਚ-ਨੋਚ ਖਾ ਲਿਆ ਮਾਸੂਮ, ਮਾਸੂਮ ਦੀ ਹੋਈ ਮੌਤ

ਉੱਤਰ ਪ੍ਰਦੇਸ਼ ਦੇ ਲਹਾਰਨਪੁਰ ਤੋਂ ਇੱਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਮਾਸੂਮ ਨੂੰ ਅਵਾਰਾਂ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ। ਜਾਣਕਾਰੀ ਮੁਤਾਬਕ ਸਹਾਰਨਪੁਰ ਵਿੱਚ, ਆਵਾਰਾ ਕੁੱਤਿਆਂ ਦੇ ਝੁੰਡ ਨੇ ਇੱਕ 9 ਸਾਲ ਦੇ ਮੁੰਡੇ ਨੂੰ ਵੱਢ ਸੁੱਟਿਆ।

ਕੁੱਤੇ ਉਸਨੂੰ ਖੇਤ ਤੋਂ ਝਾੜੀਆਂ ਵਿੱਚ ਘਸੀਟ ਕੇ ਲੈ ਗਏ। ਉਨ੍ਹਾਂ ਨੇ ਉਸਦਾ ਅੱਧਾ ਸਿਰ ਖਾ ਲਿਆ। ਮਾਸ ਵੀ ਬਾਹਰ ਆ ਗਿਆ। ਸਰੀਰ ਦੇ ਹੋਰ ਹਿੱਸਿਆਂ ‘ਤੇ ਵੀ ਬੁਰੀ ਤਰ੍ਹਾਂ ਚੀਰੇ ਗਏ ਸਨ। ਬੱਚਾ ਚੀਕਦਾ ਹੋਇਆ ਦਮ ਤੋੜ ਗਿਆ।

ਮਾਮਲਾ ਰਾਮਪੁਰ ਮਨੀਹਰਨ ਥਾਣਾ ਖੇਤਰ ਦੇ ਇਸਲਾਮਨਗਰ ਦਾ ਹੈ। ਬੱਚੇ ਦਾ ਰੌਲਾ ਸੁਣ ਕੇ ਪਿੰਡ ਵਾਸੀ ਮੌਕੇ ‘ਤੇ ਪਹੁੰਚ ਗਏ। ਲੋਕਾਂ ਨੂੰ ਦੇਖ ਕੇ ਕੁੱਤੇ ਭੱਜ ਗਏ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਖੂਨ ਨਾਲ ਲੱਥਪੱਥ ਬੱਚੇ ਨੂੰ ਕੱਪੜੇ ਵਿੱਚ ਲਪੇਟ ਕੇ ਹਸਪਤਾਲ ਲੈ ਗਈ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।