India Punjab

ਕੀ ਹੁਣ ਕੇਜਰੀਵਾਲ ਬਣਨਗੇ ਪੰਜਾਬ ਦੇ ਮੁੱਖ ਮੰਤਰੀ! 

ਬਿਉਰੋ ਰਿਪੋਰਟ  – ਭਾਜਪਾ ਦੇ ਸੀਨੀਅਰ ਲੀਡਰ ਤੇ ਦਿੱਲੀ ਦੇ ਰਾਜੌਰੀ ਗਾਰਡਨ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾ ਕੇ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ। ਸਿਰਸਾ ਨੇ ਕਿਹਾ ਕਿ ਕੇਜਰੀਵਾਲ ਭਗਵੰਤ ਮਾਨ ਨੂੰ ਨਿਲਾਇਕ ਦੱਸ ਕੇ ਤੇ ਵਾਅਦੇ ਪੂਰੇ ਨਾ ਕਰਨ ਦਾ ਇਲਜ਼ਾਮ ਲਗਾ ਕੇ ਭਗਵੰਤ ਮਾਨ ਨੂੰ ਹਟਾ ਕੇ ਖੁਦ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ। ਸਿਰਸਾ ਨੇ ਕਿਹਾ ਕਿ ਉਹ ਪੰਜਾਬ ਦੇ ਵਿਧਾਇਕਾਂ ਤੋਂ ਇਹ ਕਹਾ ਕੇ ਕਿ ਕੇਜਰੀਵਾਲ ਚੰਗੇ ਆਦਮੀ ਹਨ ਕਿ ਇਸ ਨਾਲ ਉਹ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ। ਸਿਰਸਾ ਨੇ ਕੇਜਰੀਵਾਲ ਨੂੰ ਕਿਹਾ ਕਿ ਉਹ ਕਦੇ ਵੀ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਨਾ ਦੇਖੇ। ਸਿਰਸਾ ਨੇ ਕਿਹਾ ਕਿ ਕੇਜਰੀਵਾਲ ਜੀ ਅਜਿਹਾ ਸੁਪਨਾ ਕਦੇ ਗਲਤੀ ਨਾ ਦੇਖਣਾ ਇਹ ਪੰਜਾਬ ਹੈ। ਪੰਜਾਬ ਦੇ ਲੋਕ ਕਿਸੇ ਸੂਰਤ ਇਸ ਨੂੰ ਸਵੀਕਾਰ ਨਹੀਂ ਕਰਨਗੇ ਤੇ ਨਾਂ ਹੀ ਤਹਾਨੂੰ ਮੁੱਖ ਮੰਤਰੀ ਬਣਨ ਦੇਣਗੇ। ਸਿਰਸਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੰਦਿਆ ਕਿਹਾ ਕਿ ਕੇਜਰੀਵਾਲ ਕਿਸੇ ਦਾ ਵੀ ਸਗਾ ਨਹੀ ਹੈ। ਕੇਜਰੀਵਾਲ ਪਹਿਲਾਂ ਹੀ ਕਈਆਂ ਨੂੰ ਧੋਖਾ ਦੇ ਚੁੱਕਾ ਹੈ। ਦੱਸ ਦੇਈਏ ਕਿ ਦਿਲੀ ਦੀ ਹਾਰ ਤੋਂ ਬਾਅਦ ਕੇਜਰੀਵਾਲ ਨੇ ਕੱਲ੍ਹ ਪੰਜਾਬ ਦੇ ਸਾਰੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਦਿਲੀ ਵਿਚ ਮੀਟਿੰਗ ਬੁਲਾਈ ਹੈ।

ਇਹ ਵੀ ਪੜ੍ਹੋ – ਨਡਾਲਾ ਨਗਰ ਪੰਚਾਇਤ ਤੇ ਸੱਤਾਧਾਰੀ ਪਾਰਟੀ ਦੀ ਹੋਈ ਹਾਰ