Punjab

ਸੰਜੇ ਰਾਉਤ ਦੀ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਵੱਡੀ ਸਲਾਹ

ਬਿਉਰੋ ਰਿਪੋਰਟ – ਦਿੱਲੀ ਚੋਣ ਨਤੀਜਿਆ ਤੋਂ ਬਾਅਦ ਸ਼ਿਵ ਸੈਨਾ ਉਧਵ ਠਾਕਰੇ ਗਰੁੱਪ ਦੇ ਵੱਡੇ ਲੀਡਰ ਸੰਜੇ ਰਾਉਤ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਵੱਡੀ ਨਸੀਹਤ ਦਿੱਤੀ ਹੈ। ਉਨਾਂ ਕਿਹਾ ਕਿ ਦਿੱਲੀ ‘ਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਮਿਲ ਕੇ ਚੋਣਾਂ ਲੜਨੀਆਂ ਚਾਹੀਦੀਆਂ ਸਨ। ਸੰਜੇ ਰਾਉਤ ਨੇ ਕਿਹਾ ਕਿ ਜੇਕਰ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਦਿੱਲੀ ਚੋਣਾਂ ‘ਚ ਗਠਜੋੜ ਹੁੰਦਾ ਤਾਂ ਭਾਜਪਾ ਦਾ ਗਣਿਤ ਜ਼ਰੂਰ ਵਿਗੜ ਸਕਦਾ ਸੀ। ਅਲੱਗ -ਅਲੱਗ ਚੋਣਾਂ ਲੜਨ ਦਾ ਫਾਇਦਾ ਭਾਜਪਾ ਨੂੰ ਹੋਇਆ ਹੈ। ਸੰਜੇ ਰਾਉਤ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਸਲਾਹ ਦਿੰਦਿਆ ਕਿਹਾ ਕਿ ਜਦੋਂ ਤੱਕ ਅਲੱਗ-ਅਲ਼ੱਗ ਲੜਾਂਗੇ ਉਦੋਂ ਤੱਕ ਭਾਜਪਾ ਨੂੰ ਫਾਇਦਾ ਹੁੰਦਾ ਰਹੇਗਾ ਪਰ ਕੁਝ ਗਿਆਨੀ ਲੋਕ ਸਾਡੀ ਇਸ ਸਲਾਹ ਨੂੰ ਮੰਨਣਾ ਨਹੀਂ ਚਾਹੁੰਦੇ। ਸੰਜੇ ਰਾਉਤ ਨੇ ਕਿਹਾ ਕਿ ਸਾਡੀ ਆਪਸੀ ਲੜਾਈ ਦਾ ਫਾਇਦਾ ਭਾਜਪਾ ਨੂੰ ਹੋ ਰਿਹਾ ਹੈ।

ਇਹ ਵੀ ਪੜ੍ਹੋ – ਕੱਲ੍ਹ ਇਸ ਸ਼ਹਿਰ ‘ਚ ਰਹੇਗੀ ਅੱਧੇ ਦਿਨ ਦੀ ਛੁੱਟੀ