Punjab

ਕੱਲ੍ਹ ਇਸ ਸ਼ਹਿਰ ‘ਚ ਰਹੇਗੀ ਅੱਧੇ ਦਿਨ ਦੀ ਛੁੱਟੀ

ਬਿਉਰੋ ਰਿਪੋਰਟ – ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜਰ ਪਠਾਨਕੋਟ ਜ਼ਿਲੇ ‘ਚ 10 ਫਰਵਰੀ ਭਾਵ ਕਿ ਕੱਲ੍ਹ ਨੂੰ ਅੱਧੇ ਦਿਨ ਦੀ ਛੁੱਟੀ ਰਹੇਗੀ। ਇਸ ਦਾ ਐਲਾਨ ਪਠਾਨਕੋਟ ਦੇ ਡੀਸੀ ਆਦਿਤਿਆ ਉੱਪਲ ਨੇ ਕਰਦਿਆਂ ਕਿਹਾ ਕੱਲ਼ ਨੂੰ ਸ਼ਹਿਰ ‘ਚ ਪ੍ਰਕਾਸ਼ ਪੁਰਬ ਦੇ ਮੱਦੇਨਜਰ ਨਿਕਲ ਰਹੀਆ ਸ਼ੋਭਾ ਯਾਤਰਾਵਾਂ ਨੂੰ ਦੇਖਦੇ ਹੋਏ ਅੱਧੀ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ। ਕੱਲ੍ਹ 10 ਫਰਵਰੀ ਨੂੰ ਪਠਾਨਕੋਟ ਵਿਚ ਸ਼ੋਭਾ ਯਾਤਰਾਵਾਂ ਨਿਕਲਣਗੀਆਂ, ਜਿਸ ਦੇ ਚਲਦੇ ਸ਼ਹਿਰ ਦੇ ਕਈ ਰੂਟ ਵੀ ਡਾਇਵਰਟ ਕੀਤੇ ਗਏ ਹਨ। ਇਸ ਫੈਸਲੇ ਤੋਂ ਬਾਅਦ ਜ਼ਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਆਉਂਦੇ ਸਾਰੇ ਸਰਕਾਰੀ/ਗੈਰ-ਸਰਕਾਰੀ ਸਕੂਲਾਂ, ਕਾਲਜਾਂ ਚ 10 ਫਰਵਰੀ ਨੂੰ  ਨੂੰ ਅੱਧੇ ਦਿਨ ਦੀ ਛੁੱਟੀ ਘੋਸ਼ਿਤ ਕੀਤੀ ਗਈ ਹੈ।

ਇਹ ਵੀ ਪੜ੍ਹੋ – ਡੰਕੀ ਨੇ ਇਕ ਹੋਰ ਪਰਵਿਾਰ ਦਾ ਬੁਝਾਇਆ ਚਿਰਾਗ, ਪੰਜਾਬ ਸਰਕਾਰ ਨੇ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ