Punjab

ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ

ਬਿਉਰੋ ਰਿਪੋਰਟ – ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਅੱਜ 74ਵੇਂ ਦਿਨ ਵੀ ਜਾਰੀ ਰਹੀ। ਕਿਸਾਨਾਂ ਵੱਲੋਂ 11,12 ਅਤੇ 13 ਫਰਵਰੀ ਨੂੰ ਰਤਨਪੁਰਾ, ਦਾਤਾਸਿੰਘਵਾਲਾ-ਖਨੌਰੀ ਅਤੇ ਸ਼ੰਭੂ ਮੋਰਚਿਆਂ ‘ਤੇ ਹੋਣ ਵਾਲੀਆਂ ਮਹਾਂ ਪੰਚਾਇਤਾਂ ਦੀਆਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। 11 ਫਰਵਰੀ ਨੂੰ ਰਤਨਾਪੁਰਾ ਮੋਰਚੇ ‘ਤੇ ਹੋਣ ਵਾਲੀ ਮਹਾਪੰਚਾਇਤ ਦੀ ਤਿਆਰੀ ਲਈ ਕਿਸਾਨ ਆਗੂਆਂ ਦੀ ਇੱਕ ਟੀਮ ਨੇ ਪੀਰ ਕਾਂਵੜੀਆਂ, ਸੁਰੇਵਾਲਾ, ਨਾਈਵਾਲਾ, ਕੁਲਚੰਦ, ਸਹਰਾਨੀ, ਖੜਾਖੇੜਾ, ਗੁਡੀਆ, ਤੰਦੂਰਵਾਲੀ, ਬਸ਼ੀਰ, ਸਾਬੂਆਣਾ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ (ਅੰਬਾਵਾਟਾ) ਦੀ ਪੰਜਾਬ ਇਕਾਈ ਦੇ ਅਧਿਕਾਰੀਆਂ ਨੇ ਕਿਸਾਨ ਮੋਰਚੇ ਵਿਚ ਪਹੁੰਚ ਕੇ ਚਲ ਰਹੇ ਮੋਰਚੇ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ ਦੱਸਿਆ ਕਿ ਹਰਿਆਣਾ ਦੇ ਕਿਸਾਨ ਕੱਲ੍ਹ ਫਿਰ ਤਿੰਨੇ ਪੜ੍ਹਾਅ ਤਹਿਤ ਆਪਣੇ ਟਿਊਬਵੈਲਾਂ ਤੋਂ ਜਲ ਲੈ ਕੇ ਆਉਣਗੇ।

ਇਹ ਵੀ ਪੜ੍ਹੋ – ਅਮਰੀਕਾ ਤੋਂ ਡਿਪੋਰਟ ਕੀਤੇ ਗਏ ਲੋਕਾਂ ਦੀ ਪੁਲਿਸ ਕਰੇਗੀ ਜਾਂਚ