India International Punjab

ਡਿਪੋਰਟ ਕੀਤੀ ਪੰਜਾਬ ਦੀ ਇਸ ਮਹਿਲਾ ਖਿਲਾਫ਼ ਇੰਟਰਪੋਲ ਦਾ ਨੋਟਿਸ ! ਇਸ ਦੇਸ਼ ‘ਚ ਦਰਜ ਕੇਸ

ਬਿਉਰੋ ਰਿਪੋਰਟ – ਅਮਰੀਕਾ ਤੋਂ ਜਿੰਨਾਂ 30 ਪੰਜਾਬੀਆਂ ਨੂੰ ਡਿਪੋਰਟ ਕੀਤਾ ਗਿਆ ਹੈ ਉਸ ਵਿੱਚ ਮਹਿਲਾ ਲਵਪ੍ਰੀਤ ਕੌਰ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ । ਸੂਤਰਾਂ ਦੇ ਮਤਾਬਿਕ ਕਪੂਰਥਲਾ ਦੀ ਰਹਿਣ ਵਾਲੀ ਲਵਪ੍ਰੀਤ ਕੌਰ ਖਿਲਾਫ਼ ਇੰਟਰਪੋਲ ਦੇ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਉਹ ਵਾਂਟੇਡ ਦੀ ਲਿਸਟ ਵਿੱਚ ਸੀ ਉਸ ਦੇ ਖਿਲਾਫ਼ ਇਟਲੀ ਵਿੱਚ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ ।

ਦੱਸਿਆ ਜਾ ਰਿਹਾ ਹੈ ਕਿ ਲਵਪ੍ਰੀਤ ਕੌਰ ਇਟਲੀ ਹੁੰਦੇ ਹੋਏ ਅਮਰੀਕਾ ਪਹੁੰਚੀ ਸੀ ਆਉਣ ਵਾਲੇ ਦਿਨਾਂ ਵਿੱਚ ਲਵਪ੍ਰੀਤ ਕੌਰ ਖਿਲਾਫ਼ ਕਾਨੂੰਨੀ ਕਾਰਵਾਈ ਹੋ ਸਕਦੀ ਹੈ । ਡਿਪੋਰਟ ਹੋਣ ਤੋਂ ਬਾਅਦ ਭਾਰਤ ਪਰਤੀ ਲਵਪ੍ਰੀਤ ਕੌਰ ਨੇ ਆਪਣੀ ਕਹਾਣੀ ਸਾਂਝੀ ਕਰਦੇ ਹੋਏ ਦੱਸਿਆ ਸੀ ਕਿ ਉਹ ਭੁਲੱਥ ਦੀ ਰਹਿਣ ਵਾਲੀ ਹੈ ਅਤੇ ਉਸ ਦੀ ਉਮਰ 30 ਦੀ ਹੈ । 2 ਜਨਵਰੀ ਨੂੰ ਆਪਣੇ 10 ਸਾਲ ਦੇ ਪੁੱਤਰ ਨਾਲ ਅਮਰੀਕਾ ਲਈ ਰਵਾਨਾ ਹੋਈ ਆਪਣੇ ਪਤੀ ਨਾਲ ਮੁੜ ਮਿਲਣ ਲਈ, ਕੁਝ ਸਾਲਾਂ ਤੋਂ ਪਤੀ ਉੱਥੇ ਰਹਿ ਰਿਹਾ ਹੈ ਪਰ ਲਵਪ੍ਰੀਤ ਨੂੰ ਅਮਰੀਕੀ ਸਰਹੱਦੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਮੈਕਸੀਕੋ ਰਾਹੀਂ ਦੇਸ਼ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਫੜ ਲਿਆ।

ਲਵਪ੍ਰੀਤ ਨੇ ਦੱਸਿਆ ਸੀ ਕਿ ਉਸ ਨੇ ਅਮਰੀਕਾ ਜਾਣ ਲਈ ਆਪਣੀ ਸਭ ਕੁਝ ਲਾਅ ਦਿੱਤਾ ਸੀ ਉਸ ਨੇ ਏਜੰਟਾਂ ਨੂੰ 1.05 ਕਰੋੜ ਦਿੱਤੇ ਜਿਨ੍ਹਾਂ ਨੇ ਡੌਂਕੀ ਰਾਹੀਂ ਅਮਰੀਕਾ ਭੇਜਣ ਦਾ ਦਾਅਵਾ ਕੀਤਾ ਸੀ। ਲਵਪ੍ਰੀਤ ਨੇ ਦੱਸਿਆ ਸੀ ਕਿ ਕਿ ਏਜੰਟ ਨੇ ਸਾਡੇ ਪਰਿਵਾਰ ਨੂੰ ਸਿੱਧੇ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਸੀ ਪਰ ਰਸਤੇ ਵਿੱਚ ਜੋ ਸਹਿਣ ਕੀਤਾ ਉਹ ਉਮੀਦ ਤੋਂ ਕਿਤੇ ਵੱਧ ਸੀ। ਇੱਕ ਸਿੱਧੀ ਯਾਤਰਾ ਦੀ ਬਜਾਏ ਉਸਨੂੰ ਖਤਰਨਾਕ ‘ਡੌਂਕੀ’ ਰਸਤਾ ਅਪਣਾਉਣ ਲਈ ਮਜਬੂਰ ਕੀਤਾ ਗਿਆ। ਲਵਪ੍ਰੀਤ ਕੌਰ ਤੇ ਉਸਦੇ ਪੁੱਤਰ ਨੂੰ ਕੋਲੰਬੀਆ ਦੇ ਮੇਡੇਲਿਨ ਲਿਜਾਇਆ ਗਿਆ ਤੇ ਇੱਕ ਫਲਾਈਟ ਰਾਹੀਂ ਐਲ ਸੈਲਵਾਡੋਰ ਦੇ ਸੈਨ ਸੈਲਵਾਡੋਰ ਲਿਜਾਣ ਤੋਂ ਪਹਿਲਾਂ ਲਗਭਗ ਦੋ ਹਫ਼ਤਿਆਂ ਤੱਕ ਉੱਥੇ ਰੱਖਿਆ ਗਿਆ। ਦੋ ਦਿਨ ਮੈਕਸੀਕੋ ਵਿੱਚ ਰਹਿਣ ਤੋਂ ਬਾਅਦ ਉਹ ਆਖਰਕਾਰ 27 ਜਨਵਰੀ ਨੂੰ ਅਮਰੀਕਾ ਚਲੇ ਗਏ।