ਫਗਵਾੜਾ-ਮੁਕੰਦਪੁਰ ਰੋਡ ‘ਤੇ ਪੈਂਦੇ ਪਿੰਡ ਕੋਟਲੀ-ਖਾਖੀਆਂ ਵਿਚ ਬੁੱਧਵਾਰ ਨੂੰ ਸਕੂਟਰ ਸਵਾਰ 7 ਸਾਲਾ ਬੱਚੀ ਦੇ ਪਤੰਗ ਦੀ ਡੋਰ ਦੇ ਲਪੇਟ ‘ਚ ਆਉਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 7 ਸਾਲਾ ਹਰਲੀਨ ਆਪਣੇ ਦਾਦੇ ਨਾਲ ਸਕੂਟਰ ’ਤੇ ਜਾ ਰਹੀ ਸੀ ਅਤੇ ਇਸ ਦੌਰਾਨ ਉਹ ਸੀਟ ਦੇ ਅੱਗੇ ਖੜ੍ਹੀ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਤਨਾਮ ਲਾਲ ਨੇ ਦੱਸਿਆ ਕਿ ਆਪਣੀਆਂ ਪੋਤੀਆਂ ਨੂੰ ਮੋਟਰਸਾਈਕਲ ਤੇ ਪਿੰਡ ਕੋਟਲੀ ਖੱਖਿਆ ਤੋਂ ਅੱਡਾ ਦੁਸਾਂਝ ਕਲਾਂ ਆਪਣੀ ਦੁਕਾਨ ’ਤੇ ਜਾ ਰਿਹਾ ਸੀ ਜਦੋਂ ਅਸੀਂ ਕੋਟਲੀ ਖੱਖਿਆ ਤੋਂ ਅੱਧਾ ਕਿਲੋ ਮੀਟਰ ਦੂਰੀ ’ਤੇ ਪਹੁੰਚੇ ਤਾਂ ਮੋਟਰਸਾਈਕਲ ਦੇ ਅੱਗੇ ਬੈਠੀ ਪੋਤੀ ਹਰਲੀਨ ਕੌਰ ਆਮ ਡੋਰ ਦੀ ਲਪੇਟ ’ਚ ਆਉਂਣ ਨਾਲ ਗੱਲੇ ‘ਤੇ ਡੂੰਘਾ ਕੱਟ ਲੱਗਣ ਕਾਰਨ ਗਭੀਰ ਜ਼ਖ਼ਮੀ ਹਾਲਤ ’ਚ ਦੁਸਾਂਝ ਕਲਾਂ ਦੇ ਨਿੱਜੀ ਮੇਹਰ ਹਸਪਤਾਲ ’ਚ ਲੈ ਕੇ ਆਇਆ ਤਾਂ ਹਸਪਤਾਲ ’ਚ ਡਾਕਟਰ ਨਾ ਹੋਣ ਕਾਰਨ ਮੈਂ ਆਪਣੀ ਪੋਤੀ ਨੂੰ ਲੈ ਕੇ ਵਿਰਕ ਹਸਪਤਾਲ ਫਗਵਾੜੇ ਵਿਖੇ ਪਹੁੰਚਿਆ। ਡਾਕਟਰ ਸਾਹਿਬ ਨੇ ਚੈੱਕਅਪ ਕੀਤਾ ਬੱਚੀ ਨੂੰ ਮ੍ਰਿਤਕ ਘੋਸ਼ਤ ਕਰ ਦਿੱਤਾ।
ਸੁਖਵਿੰਦਰ ਪਾਲ ਨੇ ਦੱਸਿਆ ਕਿ ਮੋਟਰਸਾਈਕਲ ਦੇ ਪਿਛਲੇ ਟਾਇਰ ਦੇ ਰੈਮ ‘ਚ ਡੋਰ ਲਪੇਟੀ ਹੋਈ ਸੀ, ਜਿਸ ਨੂੰ ਚੈੱਕ ਕਰ ਕੇ ਤੋੜ ਕੇ ਦੇਖਿਆ ਤਾਂ ਆਮ ਡੋਰ ਸਾਹਮਣੇ ਆਈ। ਪਿੰਡ ਵਾਸੀਆ ਅਨੁਸਾਰ ਜਿੱਥੇ ਡੋਰ ਦੀ ਲਪੇਟ ‘ਚ ਆਏ ਸੀ, ਉਸ ਖੇਤਾ ‘ਚ ਜਾ ਕੇ ਜਾਂਚ ਕੀਤੀ ਗਈ ਤਾਂ ਉਸ ਜਗ੍ਹਾ ਹੋਰ ਡੋਰ ਬਰਾਮਦ ਕੀਤੀ ਗਈ।