‘ਦ ਖ਼ਾਲਸ ਬਿਊਰੋ ( ਹਿਨਾ ) :- ਅਸਟਰੇਲੀਆ ਵਿੱਚ ਚੱਲ ਰਹੇ ਭਾਰਤ ਅਤੇ ਅਸਟਰੇਲੀਆ ਇੱਕ ਰੋਜ਼ਾ ਮੈਚ ( ਵਨਡੇ ਮੈਚ ) ਦੌਰਾਨ ਸਟੇਡੀਅਮ ਵਿੱਚ ਹੀ ਭਾਰਤੀ ਪੰਜਾਬੀ ਲੋਕਾ ਵੱਲੋਂ ਦਿੱਲੀ ‘ਚ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਗਈ।
ਉਨ੍ਹਾਂ ਆਪਣੇ ਕਪੜਿਆ ਅਤੇ ਵੱਡੇ-ਵੱਡੇ ਪੋਸਟਰਾਂ ‘ਤੇ ਕਿਸਾਨਾਂ ਭਰਾਵਾ ਲਈ ਇਹ ਸੁਨੇਹਾ ਲਿਖਿਆ ਕਿ ਤੁਸੀਂ ਜਿੱਥੇ ਵੀ ਹੋ, ਸ਼ਾਂਤਮਈ ਢੰਗ ਨਾਲ ਆਪਣੇ ਯਤਨਾਂ ਨੂੰ ਜਾਰੀ ਰੱਖੋ! ਜੇ ਕਿਸਾਨ ਅੱਜ ਸੰਘਰਸ਼ ਲਈ ਬੋਲਦੇ ਨਹੀਂ ਤਾਂ ਕੱਲ੍ਹ ਸਾਡੇ ਲਈ ਬੋਲਣ ਵਾਲਾ ਕੋਈ ਨਹੀਂ ਹੁੰਦਾ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਕਿਸਾਨੀ ਅੰਦੋਲਨ ਮਾਮਲੇ ਨੂੰ ਵਿਸ਼ਵ ਪੱਧਰ ਤੱਕ ਲੈ ਕੇ ਜਾਈਏ।