Punjab

ਚਲਦੀ BMW ਕਾਰ ਨੂੰ ਅਚਾਨਕ ਲੱਗੀ ਅੱਗ

ਬਿਉਰੋ ਰਿਪੋਰਟ – ਲੁਧਿਆਣਾ ‘ਚ ਅੱਜ ਚਲਦੀ BMW ਕਾਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਕਾਰ ਸਵਾਰ 2 ਨੌਜਵਾਨਾਂ ਨੇ ਚਲਦੀ ਗੱਡੀ ‘ਚੋਂ ਛਾਲ ਮਾਰ ਦਿੱਤੀ। ਜਾਣਕਾਰੀ ਮੁਤਾਬਕ ਇਹ ਕਾਰ 2014 ਮਾਡਲ ਸੀ ਤੇ ਅੱਗ ਲੱਗਣ ਤੋਂ ਬਾਅਦ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਜਿਵੇਂ ਹੀ ਕਾਰ ਨੂੰ ਅੱਗ ਲੱਗੀ ਤਾਂ ਲੋਕਾਂ ਨੇ ਅੱਗ ਬਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਜ਼ਿਆਦੀ ਸੀ ਕਿ ਅੱਗ ਘਟਨ ਦੀ ਥਾਂ ਹੋਰ ਫੈਲ ਗਈ। ਜਿਸ ਤੋਂ ਬਾਅਦ ਫਾਇਰ ਬਿਰਗੇਡ ਵਿਭਾਗ ਦੇ ਕਰਮਚਾਰੀਆਂ ਨੇ ਆ ਕੇ ਅੱਗ ‘ਤੇ ਕਾਬੂ ਪਾਇਆ। ਜਾਣਕਾਰੀ ਮੁਤਾਬਕ ਇਹ ਘਟਨਾ ਫਿਰੋਜ਼ਪੁਰ ਰੋਡ ਬੱਦੋਵਾਲ ਨੇੜੇ ਵਾਪਰੀ। ਦੋ ਕਾਰ ਮਕੈਨਿਕ ਇੱਕ BMW ਕਾਰ ਦੀ ਮੁਰੰਮਤ ਕਰਨ ਤੋਂ ਬਾਅਦ ਉਸਦੀ ਟੈਸਟ ਡਰਾਈਵ ਲੈਣ ਲਈ ਬਾਹਰ ਗਏ। ਫਿਰ ਅਚਾਨਕ ਕਾਰ ਦੇ ਇੰਜਣ ਵਿੱਚੋਂ ਧੂੰਆਂ ਨਿਕਲਣ ਲੱਗਾ। ਗੱਡੀ ਵਿੱਚੋਂ ਸਪਾਰਕਿੰਗ ਹੋਣ ਤੋਂ ਬਾਅਦ ਅਚਾਨਕ ਗੱਡੀ ਨੂੰ ਅੱਗ ਲੱਗ ਗਈ। ਦੋਵੇਂ ਕਾਰ ਮਕੈਨਿਕਾਂ ਨੇ ਚੱਲਦੀ ਗੱਡੀ ਦੀ ਰਫ਼ਤਾਰ ਘਟਾ ਕੇ ਅਤੇ ਬਾਹਰ ਛਾਲ ਮਾਰ ਕੇ ਆਪਣੇ ਆਪ ਨੂੰ ਬਚਾਇਆ। ਉਸਨੇ ਪੁਲਿਸ ਨੂੰ ਦੱਸਿਆ ਕਿ ਇਹ ਕਾਰ ਉਸਦੀ ਵਰਕਸ਼ਾਪ ਵਿੱਚ ਮੁਰੰਮਤ ਲਈ ਆਈ ਸੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਾਰ ਨੂੰ ਅੱਗ ਕਿਵੇਂ ਲੱਗੀ।

ਇਹ ਵੀ ਪੜ੍ਹੋ – ”ਪੰਜਾਬੀਆਂ ਨੂੰ 5 ਵਜੇ ਤੱਕ ਦਿੱਲੀ ਛੱਡਣ ਦੀ ਚਿਤਾਵਨੀ”