Punjab

ਸਿੱਧੂ ਮੂਸੇਵਾਲ ਦੇ ਕਰੀਬੀ ਦੇ ਘਰ ’ਤੇ ਫਾਇਰਿੰਗ, ਮੰਗੀ ਲੱਖਾਂ ਦੀ ਰੰਗਦਾਰੀ

ਮਾਨਸਾ ਵਿੱਚ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਰੀਬੀ ਸਾਥੀ ਪ੍ਰਗਟ ਸਿੰਘ ਦੇ ਘਰ ਦੇਰ ਰਾਤ ਬਾਈਕ ਸਵਾਰ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ। ਬਦਮਾਸ਼ਾਂ ਨੇ ਸੰਘਣੀ ਧੁੰਦ ਦੇ ਵਿਚਕਾਰ ਇਹ ਅਪਰਾਧ ਕੀਤਾ। ਹਮਲਾਵਰਾਂ ਨੇ ਗੇਟ ‘ਤੇ ਗੋਲੀਆਂ ਚਲਾਈਆਂ। ਧੁੰਦ ਕਾਰਨ ਹਮਲਾਵਰਾਂ ਦੇ ਚਿਹਰੇ ਅਜੇ ਤੱਕ ਪਛਾਣੇ ਨਹੀਂ ਜਾ ਸਕੇ।

ਗੋਲੀਆਂ ਚਲਾਉਣ ਮਗਰੋਂ ਉਸਤੋਂ ਵਿਦੇਸ਼ ਦੇ ਇੱਕ ਨੰਬਰ ਰਾਹੀਂ ਲਾਰੈਂਸ ਬਿਸ਼ਨੋਈ ਦੇ ਨਾਂਅ ’ਤੇ 30 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਗਈ ਹੈ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰਗਟ ਸਿੰਘ ਨੇ ਮੂਸੇਵਾਲਾ ਦੇ ਗੀਤਾਂ ਵਿੱਚ ਵੀ ਕੰਮ ਕੀਤਾ ਹੈ। ਵੈਸੇ, ਪ੍ਰਗਟ ਸਿੰਘ ਟਰਾਂਸਪੋਰਟ ਦਾ ਕੰਮ ਕਰਦਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਜਬਰਨ ਵਸੂਲੀ ਦੀ ਧਮਕੀ ਲਾਰੈਂਸ ਗਰੁੱਪ ਵੱਲੋਂ ਭੇਜੀ ਗਈ ਹੈ ਪਰ ਹੁਣ ਤੱਕ ਕਿਸੇ ਨੇ ਵੀ ਇਸ ਧਮਕੀ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਘਟਨਾ ਐਤਵਾਰ ਰਾਤ ਲਗਪਗ 2.30 ਵਜੇ ਦੀ ਹੈ ਜਦ ਦੋ ਬਾਈਕ ਸਵਾਰਾਂ ਨੇ ਪਰਗਟ ਸਿੰਘ ਦੇ ਮਾਨਸਾ ਸਥਿਤ ਘਰ ’ਤੇ ਗੋਲੀਆਂ ਵਰ੍ਹਾਈਆਂ ਜਿਹੜੀਆਂ ਗੇਟ ’ਤੇ ਲੱਗੀਆਂ। ਬਾਈਕ ਸਵਾਰ ਸੀ.ਸੀ.ਟੀ.ਵੀ.ਕੈਮਰੇ ਵਿੱਚ ਕੈਦ ਹੋਏ ਹਨ ਅਤੇ ਉਹ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ।

ਇਸ ਮਗਰੋਂ ਪਰਗਟ ਸਿੰਘ ਦੇ ਨੰਬਰ ’ਤੇ ਇੰਗਲੈਂਡ ਤੋਂ ਇੱਕ ਕਾਲ ਆਈ ਜਿਹੜੀ ਉਹ ਨਹੀਂ ਚੁੱਕ ਸਕਿਆ ਕਿਉਂਕਿ ਉਹ ਮਾਨਸਾ ਵਿੱਚ ਨਹੀਂ ਸਗੋਂ ਬਾਹਰ ਸੀ ਪਰ ਬਾਅਦ ਵਿੱਚ ਉਸਨੂੰ ਮੈਸੇਜ ਭੇਜ ਕੇ ਧਮਕੀ ਦਿੱਤੀ ਗਈ। ਉਸਨੂੂੰ ਕਿਹਾ ਗਿਆ ਕਿ ਉਹ 30 ਲੱਖ ਰੁਪਏ ਰੰਗਦਾਰੀ ਦੇਵੇ ਨਹੀਂ ਤਾਂ ਅਗਲੀ ਵਾਰ ਗੋਲੀ ਉਹਦੇ ਮੱਥੇ ਵਿੱਚ ਵੱਜੇਗੀ ਭਾਵੇਂਉਹ ਗੰਨਮੈਨ ਲੈ ਲਵੇ ਜਾਂ ਫ਼ਿਰ ਬੁੱਲੇਟ ਪਰੂਫ਼ ਗੱਡੀ ਹੀ ਕਿਉਂ ਨਾ ਲੈ ਲਵੇ।

ਸੀਨੀਅਰ ਪੁਲਿਸ ਅਧਿਕਾਰੀ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਤੋਂ ਫਿਲਹਾਲ ਗੁਰੇਜ਼ ਕਰ ਰਹੇ ਹਨ। ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲਗਭਗ 10 ਦਿਨ ਪਹਿਲਾਂ ਪ੍ਰਗਟ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ।