Punjab

ਜਿੰਮ ਕੋਚ ਦਾ ਬੇਰਹਮੀ ਨਾਲ ਕਤਲ ! ਤਾਬੜ ਤੋੜ ਗੋਲੀਆਂ ਚਲਾਇਆ,ਫਿਰ ਕੀਤੀ ਇੱਕ ਹੋਰ ਹੈਵਾਨੀਅਤ

ਬਿਉਰੋ ਰਿਪੋਰਟ – ਪੰਜਾਬ ਦੇ ਕਾਨੂੰਨੀ ਹਾਲਤ ‘ਤੇ ਮੁੜ ਤੋਂ ਸਵਾਲ ਉੱਠੇ ਹਨ,ਖਰੜ ਵਿੱਚ ਵੱਡੀ ਵਾਰਦਾਤ ਵਾਪਰੀ ਹੈ । ਖਰੜ ਦੇ ਸਿਵਜੋਤ ਇਨਕਲੇਵ ਵਿੱਚ 31 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ । ਹੱਦ ਤਾਂ ਹੋ ਗਈ ਜਦੋਂ ਪਹਿਲਾਂ ਮੁਲਜ਼ਮਾਂ ਨੇ ਨੌਜਵਾਨ ‘ਤੇ ਗੋਲੀਆਂ ਚਲਾਇਆ ਫਿਰ ਤਲਵਾਰ ਨਾਲ ਨੌਜਵਾਨ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ ।

ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ,ਮ੍ਰਿਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਬਠਿੰਡਾ ਦਾ ਰਹਿਣ ਵਾਲਾ ਸੀ । ਗੁਰਪ੍ਰੀਤ ਕਬੱਡੀ ਖਿਡਾਰੀ ਵੀ ਸੀ ਅਤੇ ਇਸ ਵੇਲੇ ਉਹ ਖਰੜ ਦੇ ਜਿੰਮ ਟਰੇਨਰ ਸੀ ।

ਮ੍ਰਿਤਕ ਦੇ ਪਿਤਾ ਨੇ ਪੁਲਿਸ ਨੂੰ ਇਨਸਾਫ ਦੀ ਅਪੀਲ ਕੀਤੀ ਹੈ । ਪੁਲਿਸ ਨੂੰ ਕਤਲ ਵੇਲੇ ਦੀ CCTV ਫੁਟੇਜ ਮਿਲ ਚੁੱਕੀ ਹੈ ਅਤੇ ਪੁਲਿਸ ਦੀਆਂ ਟੀਮਾਂ ਮੁਲਜ਼ਮ ਨੂੰ ਫੜਨ ਲਈ ਰਵਾਨਾ ਹੋ ਗਈਆਂ ਹਨ ।