ਮੁਹਾਲੀ : ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਦੂਜਾ ਪੂਰਾ ਬਜਟ ਅੱਜ ਪੇਸ਼ ਕੀਤਾ ਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਵੇਰੇ 11 ਵਜੇ ਬਜਟ ਪੇਸ਼ ਕਰਨਗੇ। ਨਿਰਮਲਾ ਸੀਤਾਰਮਨ ਲਗਾਤਾਰ ਅੱਠਵੀਂ ਵਾਰ ਬਜਟ ਪੇਸ਼ ਕਰਨਗੇ। ਗਰੀਬ ਅਤੇ ਮੱਧ ਵਰਗ ਵੱਡੀ ਰਾਹਤ ਦੀ ਉਮੀਦ ਕਰ ਰਹੇ ਹਨ।
ਇਸੇ ਸਬੰਧੀ ਗੱਲ ਕਰਦਿਆਂ ਕਿਕਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਦੀਆਂ ਸਰਹੱਦਾਂ ’ਤੇ ਚੱਲ ਰਹੇ ਅੰਦੋਲਨ ਨੂੰ ਇੱਕ ਸਾਲ ਹੋਣ ਵਿੱਚ ਕਰੀਬ 12 ਦਿਨਿ ਰਹਿ ਗਏ ਹਨ। ਪੰਧੇਰ ਨੇ ਕਿਹਾ ਕਿ ਮੋਦੀ ਸਰਕਾਰ ਅੱਜ ਆਪਣੀ ਬਜਟ ਪੇਸ਼ ਕਰੇਗੀ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਖੇਤਰ ’ਤੇ ਨਿਰਭਰ ਕਰਨ ਵਾਲੇ ਲੋਕਾਂ ਲਈ ਰਾਖ਼ਵਾਂ ਖੇਤੀਬਾੜੀ ਬਜਟ ਦੇਣਾ ਚਾਹੀਦਾ ਹੈ।
ਪੰਧੇਰ ਨੇ ਸਵਾਲ ਕੀਤਾ ਕਿ ਪਿਛਲੇ ਬਜਟਾਂ ਦੀ ਤਰ੍ਹਾਂ ਹੁਣ ਵੀ ਦੇਖਿਆ ਜਾਵੇਗਾ ਕਿ ਸਰਕਾਰ ਕਿੰਨਾ ਬਜਟ ਖੇਤੀਬਾੜੀ ਸੈਕਟਰ ਨੂੰ ਦਿੰਦੀ ਹੈ ਜਾਂ ਫਿਰ ਪਹਿਲਾਂ ਦੀ ਤਰ੍ਹਾਂ ਕਟੌਤੀ ਕੀਤੀ ਜਾਵੇਗੀ। ਉਨ੍ਹਾਂ ਨੇ ਮੰਗ ਕੀਤੀ ਕਿ ਆਮ ਸ਼ਹਿਰੀ ਅਤੇ ਮੱਧ ਵਰਗੀ ਲੋਕਾਂ ਦੇ ਖਾਣ ਪੀਣ ਦੀਆਂ ਵਸਤੂਆਂ ’ਤੇ GST ਘੱਟ ਕੀਤੀ ਜਾਣੀ ਚਾਹੀਦੀ ਹੈ ਅਤੇ ਨੌਜਵਾਨਾਂ ਨੂੰ ਨੌਕਰੀ ਵੱਧ ਤੋਂ ਵੱਧ ਮੌਕੇ ਮਿਲਣੇ ਚਾਹੀਦੇ ਹਨ।
ਪੰਦੇਰ ਨੇ ਕਿਹਾ ਕਿ ਪਰ ਅਜਿਹੇ ਨਹੀਂ ਹੋਵੇਗਾ ਅਤੇ ਪਹਿਲਾਂ ਦੇ ਵਾਂਗ ਹੀ ਇਹ ਪ੍ਰਚਾਰਿਆ ਜਾਵੇਗਾ ਕਿ ਇਹ ਬਜਟ ਆਮ ਲੋਕਾਂ ਲਈ, ਸ਼ਹਿਰੀ ਲੋਕਾਂ ਲਈ, ਮੱਧ ਵਰਗ ਦੇ ਲਈ ਅਤੇ ਖੇਤੀਬਾੜੀ ਸੈਕਟਰ ਦੇ ਲਈ ਫਾਇਦੇਮੰਦ ਹੈ ਪਰ ਇਹ ਬਜਟ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਜਾਵੇਗਾ।
ਮੋਦੀ ਸਰਕਾਰ ਨੂੰ ਨਸੀਅਤ ਦਿੰਦਿਆਂ ਪੰਧੇਰ ਨੇ ਕਿਹਾ ਕਿ ਜੇਕਰ ਸਰਕਾਰ ਆਮ ਲੋਕਾਂ ਲਈ ਇਸ ਬਜਟ ਵਿੱਚ ਕੁਝ ਕਰਨਾ ਚਾਹੁੰਦੀ ਹੈ ਤਾਂ ਕਾਰਪੋਰੇਟ ਤੇ ਘੱਟ ਕੀਤੇ ਗਏ ਟੈਕਸ ਨੂੰ ਵਧਾਇਆ ਜਾਵੇ, ਜਿਸਦਾ ਫਾਇਦਾ ਆਮ ਜਨਤਾ ਨੂੰ ਮਿਲੇਗਾ। ਆਖ਼ਰ ਵਿੱਚ ਉਨ੍ਹਾਂ ਨੇ ਕਿਹਾ ਕਿ ਜਦੋਂ ਤੱਤ ਸਾਡੀਆਂ ਮੰਗਾਂ ਮੰਨ ਨਹੀਂ ਲਈਆਂ ਜਾਣਗੀਆਂ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ।