India Punjab

CM ਭਗਵੰਤ ਮਾਨ ਦੇ ਘਰ ਚੋਣ ਕਮਿਸ਼ਨ ਨੇ ਛਾਪਾ ਮਾਰਿਆ, CM ਭਗਵੰਤ ਮਾਨ ਦਾ ਬਿਆਨ ਆਇਆ ਸਹਾਮਣੇ

ਦਿੱਲੀ : ਲੰਘੇ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਦੀ ਦਿੱਲੀ ਦੇ ਕਪੂਰਥਲਾ ਹਾਊਸ ਰਿਹਾਇਸ਼ ਤੇ ਚੋਣ ਕਮਿਸ਼ਨ ਦੀ ਰੇਡ ਹੋਈ ਹੈ। ਕਪੂਰਥਲਾ ਹਾਊਸ ਦੇ ਬਾਹਰ ਚੋਣ ਕਮਿਸ਼ਨ ਦੀ ਟੀਮ ਪਹੁੰਚੀ ਹੋਈ ਹੈ।  ਆਈਡੀ ਟੀਮ ਦਿੱਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੀ ਤਲਾਸ਼ੀ ਲੈ ਰਹੀ ਸੀ। ਇਹ ਜਾਣਕਾਰੀ ਮਿਲਦੇ ਹੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਹੜਕੰਪ ਮਚ ਗਿਆ।

ਚੋਣ ਕਮਿਸ਼ਨ ਦੀ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਥਾਂ ʼਤੇ ਪੈਸੇ ਵੰਡਣ ਦੀ ਜਾਣਕਾਰੀ ਮਿਲੀ ਅਤੇ ਇਸੇ ਲਈ ਉਹ ਇੱਥੇ ਪਹੁੰਚੇ ਹਨ। ਰਿਟਰਨਿੰਗ ਅਫ਼ਸਰ ਓਪੀ ਪਾਂਡੇ ਨੇ ਦੱਸਿਆ, “ਸਾਨੂੰ ਪੈਸੇ ਵੰਡਣ ਦੀ ਸ਼ਿਕਾਇਤ ਮਿਲੀ ਸੀ। ਸਾਨੂੰ ਅਜਿਹੀ ਸ਼ਿਕਾਇਤ ʼਤੇ 100 ਮਿੰਟਾਂ ਅੰਦਰ ਕਾਰਵਾਈ ਕਰਨੀ ਪੈਂਦੀ ਹੈ।” “ਪਰ ਸਾਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅਸੀਂ ਇਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਕੈਮਰੇ ਦੇ ਨਾਲ ਅੰਦਰ ਜਾ ਲੈਣ ਦਿਓ। ਪੈਸੇ ਵੰਡਣ ਦੀ ਸ਼ਿਕਾਇਤ ਚੋਣ ਕਮਿਸ਼ਨ ਦੀ ਐਪ ਸੀਵਿਜਿਲ (cVIGIL)ʼਤੇ ਮਿਲੀ ਸੀ।

ਇਸ ਬਾਰੇ ਟਵੀਟ ਕਰਦਿਆਂ ਮਾਨ ਨੇ ਕਿਹਾ ਕਿ ਅੱਜ ਦਿੱਲੀ ਵਿਖੇ ਮੇਰੇ ਮੁੱਖ ਮੰਤਰੀ ਦੀ ਰਿਹਾਇਸ਼ ਕਪੂਰਥਲਾ ਹਾਊਸ ਵਿੱਚ ਦਿੱਲੀ ਪੁਲਿਸ ਵੱਲੋਂ ਰੇਡ ਕੀਤੀ ਗਈ। ਪੂਰੇ ਘਰ ਦੇ ਕੋਨੇ-ਕੋਨੇ ਦੀ ਤਲਾਸ਼ੀ ਲਈ ਗਈ। ਮੇਰੇ ਪਰਿਵਾਰ ਦੀਆਂ ਔਰਤਾਂ ਦੇ ਕੱਪੜਿਆਂ ਵਾਲੇ ਸੰਦੂਕ ਤੱਕ ਦੀ ਵੀ ਤਲਾਸ਼ੀ ਲਈ, ਕੀ ਮੈਨੂੰ ਦਸਣਗੇ ਕਿ ਕੀ ਮਿਲਿਆ? ਦਿੱਲੀ ਪੁਲਿਸ ਦੇ ਦਫ਼ਤਰ ਤੋਂ ਮਹਿਜ਼ 500 ਮੀਟਰ ਦੀ ਦੂਰੀ ‘ਤੇ ਬੀਜੇਪੀ ਵਾਲਿਆਂ ਦੇ ਘਰ ਹਨ, ਕਿ ਉਹ ਉਹਨਾਂ ਦੇ ਘਰ ਰੇਡ ਮਾਰਨ ਦੀ ਹਿੰਮਤ ਦਿਖਾਉਣਗੇ? ਜਾਂ ਸਿਰਫ ਆਮ ਆਦਮੀ ਪਾਰਟੀ ਅਤੇ ਪੰਜਾਬੀਆਂ ਦੇ ਨਾਲ ਹੀ ਅਜਿਹਾ ਕਰਨ ਦੀ ਇਜਾਜ਼ਤ ਮਿਲੀ ਹੋਈ ਹੈ। ਇਹ ਸਭ ਬੀਜੇਪੀ ਦੀ ਹਾਰ ਦੀ ਘਬਰਾਹਟ ਹੈ। ਇਸ ਤਰ੍ਹਾਂ ਇੱਕ ਮੁੱਖ ਮੰਤਰੀ ਦੇ ਘਰ ‘ਤੇ ਰੇਡ ਮਾਰਨਾ ਬਹੁਤ ਹੀ ਨਿੰਦਣਯੋਗ ਹੈ।

‘ਆਪ’ ਨੇ ਹਿੰਦੀ ਵਿਚ ਕੀਤੇ ਸੋਸ਼ਲ ਮੀਡੀਆ ਐਕਸ ’ਤੇ ਦਾਅਵਾ ਕੀਤਾ ਹੈ ਕਿ ਭਾਜਪਾ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਪਣੀ ਹਾਰ ਦੇਖ ਕੇ ਕੰਬ ਗਈ ਹੈ, ਜਿਸ ਕਾਰਨ ਭਾਜਪਾ ਦੀ ਦਿੱਲੀ ਪੁਲਿਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਵਿਚਲੇ ਘਰ ਛਾਪਾ ਮਾਰਨ ਪਹੁੰਚ ਗਈ ਹੈ।