Others Punjab

7 ਨਵੇਂ ਕੌਂਸਲਰਾਂ ਚੁੱਕੀ ਸਹੁੰ, ਵਿਧਾਇਕ ਵੀ ਰਹੇ ਮੌਜੂਦ

ਬਿਉਰੋ ਰਿਪੋਰਟ – ਪਟਿਆਲਾ ਦਾ 7 ਨਵੇਂ ਕੌਂਸਲਰਾਂ ਨੇ ਅੱਜ ਪਟਿਆਲਾ ਨਗਰ ਨਿਗਮ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਦੇ ਫੈਸਲੇ ਤੋਂ ਬਾਅਦ ਸਹੁੰ ਲਈ ਹੈ।ਡਿਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੇ ਇਨ੍ਹਾਂ ਕੌਂਸਲਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਮੌਕੇ ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਅਤੇ ਨਗਰ ਨਿਗਮ ਕਮਿਸ਼ਨਰ ਡਾ. ਰਜਤ ਓਬਰਾਏ ਵੀ ਮੌਜੂਦ ਸਨ। ਸਹੁੰ ਚੁੱਕਣ ਵਾਲੇ ਕੌਂਸਲਰਾਂ ਵਿੱਚ ਵਾਰਡ ਨੰਬਰ 1 ਤੋਂ ਸੋਨੀਆ ਦਾਸ, ਵਾਰਡ 32 ਤੋਂ ਰਣਜੀਤ ਸਿੰਘ, ਵਾਰਡ 33 ਤੋਂ ਗੀਤਾ ਰਾਣੀ, ਵਾਰਡ 36 ਤੋਂ ਹਰਪ੍ਰੀਤ ਸਿੰਘ, ਵਾਰਡ 41 ਤੋਂ ਅਮਨਪ੍ਰੀਤ ਕੌਰ, ਵਾਰਡ 48 ਤੋਂ ਰਾਜੇਸ਼ ਕੁਮਾਰ ਅਤੇ ਵਾਰਡ ਨੰਬਰ 2 ਤੋਂ ਹਰਮਨਜੀਤ ਸਿੰਘ ਸ਼ਾਮਲ ਹਨ। 50. . ਇਨ੍ਹਾਂ ਸਾਰਿਆਂ ਦੀ ਜਿੱਤ ਨਾਲ, ਹੁਣ ਆਮ ਆਦਮੀ ਪਾਰਟੀ ਕੋਲ ਨਗਰ ਨਿਗਮ ਦੇ ਕੁੱਲ 60 ਵਾਰਡਾਂ ਵਿੱਚੋਂ 50 ਵਿੱਚ ਕੌਂਸਲਰ ਹਨ।

ਇਹ ਵੀ ਪੜ੍ਹੋ – ਅੰਬੇਡਕਰ ਦੇ ਬੁੱਤ ਦੀ ਭੰਨਤੋੜ ਵਿਵਾਦ: ਸਾਬਕਾ ਮੁੱਖ ਮੰਤਰੀ ਦਾ ਗੰਭੀਰ ਦੋਸ਼, ‘ਆਪ’ ਨੇ ਰਾਜਨੀਤਿਕ ਲਾਭ ਲਈ ਬੇਅਦਬੀ ਕੀਤੀ,