ਅੱਜ ਦੇਸ਼ ਭਰ ਵਿੱਚ 76ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਅੱਜ ਕਿਸਾਨਾਂ ਵੱਲੋਂ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਨੇ ਕਿਹਾ ਕਿ ਅੱਜ ਅਸੀਂ ਗਣਤੰਤਰ ਦਿਵਸ ਮਨਾ ਰਹੇ ਹਾਂ ਪਰ ਅੱਜ ਵੀ ਸੱਤਾ ਤੇ ਕਾਬਜ ਸਰਕਾਰ ਕਿਸਾਨ ਤੇ ਮਜ਼ਦੂਰਾਂ ਦੀ ਆਵਾਜ ਦਾ ਸਨਮਾਨ ਨਹੀਂ ਕਰ ਰਹੀ ਇਹ ਕੈਸਾ ਗਣਰਾਜ ਹੈ।
ਉਹਨਾਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 8 ਸੂਬਿਆਂ ਦੇ ਵਿਚ ਉਹ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਤੇ ਪੰਜਾਬ ਦੇ ਹਰ ਜਿਲੇ ਦੇ ਵਿਚ ਹੋਵੇਗਾ ਭਾਜਪਾ ਆਗੂਆਂ ਦੇ ਘਰ ਤੇ ਅਡਾਨੀਆਂ ਅੰਬਾਨੀਆਂ ਦੇ ਸਾਈਲੋ ਤੱਕ ਇਹ ਮਾਰਚ ਕੱਢਿਆ ਜਾਵੇਗਾ। ਉਨਾਂ ਨੇ ਇਸ ਮਾਰਚ ਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ।