Punjab

ਅਕਾਲੀ ਦਲ ਦੀ ਵਡਾਲਾ ਨੂੰ ਫਰੀਦਕੋਟ ਦੀ ਜ਼ਿੰਮੇਵਾਰੀ

ਬਿਉਰੋ ਰਿਪੋਰਟ – ਸ਼੍ਰੋਮਣੀ ਅਕਾਲੀ ਦਲ ਨੇ ਆਪਸੀ ਕਲੇਸ਼ ਖਤਮ ਕਰਨ ਲਈ ਨਕੋਦਰ ਤੋਂ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਫਰੀਦਕੋਟ ਜ਼ਿਲ੍ਹੇ ਦਾ ਨਿਗਰਾਨ ਨਿਯੁਕਤ ਕੀਤਾ ਹੈ। ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ 20 ਜਨਵਰੀ ਨੂੰ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਵਿਸ਼ਾਲ ਮੈਂਬਰਸ਼ਿਪ ਮੁਹਿੰਮ ਦੀ ਨਿਗਰਾਨੀ ਲਈ ਨਿਯੁਕਤ ਕੀਤੇ ਗਏ ਨਿਗਰਾਨਾਂ ਦੀ ਲਈ ਫਰੀਦਕੋਟ ਲਈ ਗੁਰਪ੍ਰਤਾਪ ਸਿੰਘ ਵਡਾਲਾ ਦੀ ਜ਼ਿੰਮੇਵਾਰੀ ਲਗਾਈ ਹੈ। ਇਸ ਤੋਂ ਇਲਾਵਾ ਵਰਿੰਦਰ ਸਿੰਘ ਬਾਜਵਾ, ਜਿਨ੍ਹਾਂ ਨੂੰ ਪਹਿਲਾਂ ਨਵਾਂ ਸ਼ਹਿਰ ਜ਼ਿਲ੍ਹਾ ਨਿਯੁਕਤ ਕੀਤਾ ਗਿਆ ਸੀ, ਹੁਣ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਉਹ ਹਰਜਿੰਦਰ ਸਿੰਘ ਧਾਮੀ ਨਾਲ ਨਿਗਰਾਨ ਦੀ ਜ਼ਿੰਮੇਵਾਰੀ ਵੀ ਨਿਭਾਉਣਗੇ। ਜਰਨੈਲ ਸਿੰਘ ਵਾਹਦ ਨੂੰ ਨਵਾਂ ਸ਼ਹਿਰ, ਰਾਜ ਸਿੰਘ ਡਿੱਬੀਪੁਰਾ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਜੋਗਿੰਦਰ ਸਿੰਘ ਜਿੰਦੂ ਨਾਲ ਆਪਣਾ ਕੰਮ ਕਰਨਗੇ। ਪ੍ਰੀਤ ਇੰਦਰ ਸਿੰਘ ਪ੍ਰਧਾਨ, ਸ੍ਰੀ ਮੁਕਤਸਰ ਸਾਹਿਬ ਫਾਜ਼ਿਲਕਾ ਜ਼ਿਲ੍ਹੇ ਵਿੱਚ ਸ. ਵਰਦੇਵ ਸਿੰਘ ਮਾਨ ਨਾਲ ਜੁੜਨਗੇ।

ਇਹ ਵੀ ਪੜ੍ਹੋ – ਬਿਜਲੀ ਬਿੱਲ ਹੁਣ ਮਾਂ ਬੋਲੀ ‘ਚ ਆਉਣਗੇ