ਪੰਜਾਬ ਵਿਚ ਐਨਆਈਏ ਨੇ ਚੜ੍ਹਦੀ ਸਵੇਰ ਵੱਡੀ ਕਾਰਵਾਈ ਕੀਤੀ ਹੈ। ਇਥੇ ਬਠਿੰਡਾ ਵਿਚ ਇਕ ਘਰ ਵਿਚ ਛਾਪੇਮਾਰੀ ਕੀਤੀ ਹੈ। ਜਾਣਕਾਰੀ ਅਨੁਸਾਰ ਐਨਆਈਏ ਨੇ ਪ੍ਰਤਾਪ ਨਗਰ ‘ਚ ਇੱਕ ਸਖ਼ਸ਼ ਦੇ ਘਰ ਰੇਡ ਮਾਰੀ ਹੈ।
ਬਠਿੰਡਾ ਦੇ ਲਾਈਨੋਂ ਪਾਰ ਇਲਾਕੇ ਪ੍ਰਤਾਪ ਨਗਰ ਇੱਕ ਘਰ ਵਿੱਚ ਐਨਆਈਏ ਦੀਆਂ ਟੀਮਾਂ ਨੇ ਅੱਜ ਤੜਕਸਾਰ ਛਾਪਾ ਮਾਰਿਆ ਹੈ। ਜਿਸ ਘਰ ਵਿੱਚ ਛਾਪਾ ਵੱਜਿਆ ਹੈ ਉਸਦੇ ਮਾਲਕ ਦਾ ਨਾਮ ਤਾਂ ਨਹੀਂ ਪਤਾ ਲੱਗ ਸਕਿਆ ਪਰ ਇੰਨੀ ਜਾਣਕਾਰੀ ਮਿਲੀ ਹੈ ਕਿ ਉਹ ਇਮੀਗ੍ਰੇਸ਼ਨ ਕਾਰੋਬਾਰ ਨਾਲ ਜੁੜਿਆ ਹੋਇਆ ਹੈ।
ਸ਼ੱਕ ਕੀਤਾ ਜਾ ਰਿਹਾ ਹੈ ਕਿ ਇਸ ਇਸ ਘਰ ਦੇ ਮਾਲਕ ਦੇ ਗੈਂਗਸਟਰ ਹੈਪੀ ਪਸ਼ੀਆ ਨਾਲ ਸੰਬੰਧ ਹੋ ਸਕਦੇ ਹਨ ਜਾਂ ਫਿਰ ਕੋਈ ਫੋਨ ਕਾਲਿੰਗ ਹੋਈ ਹੋ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਨਆਈਏ ਦੀਆਂ ਟੀਮਾਂ ਨੇ ਇਸ ਪਰਿਵਾਰ ਬਾਰੇ ਆਂਢ ਗੁਆਂਢ ਤੋਂ ਵੀ ਜਾਣਕਾਰੀ ਇਕੱਤਰ ਕੀਤੀ ਹੈ। ਇਸ ਮੌਕੇ ਪੰਜਾਬ ਪੁਲਿਸ ਦੇ ਕੁੱਝ ਮੁਲਾਜ਼ਮ ਵੀ ਹਾਜ਼ਰ ਸਨ। ਇਸ ਸੰਬੰਧ ਵਿੱਚ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।