India

ਮਹਾਕੁੰਭ ਵਿੱਚ ਲੱਗੀ ਭਿਆਨਕ ਅੱਗ ! ਇੱਕ ਤੋਂ ਬਾਅਦ ਇੱਕ ਧਮਾਕੇ ਹੋਏ !

ਬਿਉਰੋ ਰਿਪੋਰਟ – ਪ੍ਰਯਾਗਰਾਜ ਵਿੱਚ ਚੱਲ ਰਹੇ ਮਹਾਕੁੰਭ ਵਿੱਚ ਅੱਜ ਭਿਆਨਕ ਅੱਗ ਗਈ । ਇਹ ਅੱਗ ਮੇਲਾ ਖੇਤਰ ਵਿੱਚ ਲੱਗੀ,ਸ਼ਾਸਤਰੀ ਪੁਲ ਸੈਕਟਰ 19 ਵਿੱਚ ਕਈ ਟੈਂਟ ਸੜ ਕੇ ਸੁਆਹ ਹੋ ਗਏ । ਟੈਂਟਾਂ ਵਿੱਚ ਰੱਖੇ ਗੈਸ ਸਿਲੰਡਰ ਲਗਾਤਾਰ ਬਲਾਸਟ ਹੁੰਦੇ ਰਹੇ । ਅੱਗ ਇੰਨੀ ਭਿਆਨਕ ਸੀ ਕਿ ਲਪਟਾ ਰੇਲਵੇ ਬ੍ਰਿਜ ਤੋਂ ਵੀ ਉੱਚੀ ਉੱਠ ਰਹੀਆਂ ਸਨ । ਇਸ ਦੌਰਾਨ ਬ੍ਰਿਜ ਤੋਂ ਟ੍ਰੇਨਾਂ ਵਿੱਚ ਨਿਕਲੀਆਂ । ਅੱਗ ਨਾਲ ਟੈਂਟਾਂ ਵਿੱਚ ਰੱਖੇ ਲੱਖਾਂ ਰੁਪਏ ਦਾ ਸਮਾਨ ਤਬਾਅ ਹੋ ਗਿਆ। ਲੋਕਾਂ ਮੁਤਾਬਿਕ ਅੱਧਾ ਘੱਟ ਤੱਕ ਪਟਾਕਿਆਂ ਦੀ ਅਵਾਜ਼ ਆਉਂਦੀ ਰਹੀ ।

ਅੱਗ ਇੰਨੀ ਭਿਆਨਕ ਹੈ ਕਿ ਆਲੇ-ਦੁਆਲੇ ਦਾ ਇਲਾਕਾ ਧੂੰਏਂ ਨਾਲ ਭਰ ਗਿਆ ਹੈ। ਆਲੇ-ਦੁਆਲੇ ਦੇ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ ਹੈ। 12 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਨਾਲ ਅੱਗ ‘ਤੇ ਕਾਬੂ ਪਾਇਆ ਗਿਆ । ਰਾਹਤ ਦੀ ਗੱਲ ਇਹ ਹੈ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ । ਫਾਇਰ ਬ੍ਰਿਗੇਡ ਦੇ ਅਫਸਰ ਦਾ ਕਹਿਣਾ ਹੈ ਕਿ ਅੱਗ ਤੋਂ ਤਕਰੀਬਨ 500 ਲੋਕਾਂ ਨੂੰ ਬਚਾਇਆ ਗਿਆ ।

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਘਟਨਾ ਵਾਲੀ ਥਾਂ ਤੇ ਪਹੁੰਚੇ,ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਸੀਐੱਮ ਯੋਗੀ ਨਾਲ ਫੋਨ ਤੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ । ਅੱਗ ਲੱਗਣ ਦੀ ਘਟਨਾ ਤੋਂ ਕੁਝ ਘੰਟੇ ਪਹਿਲਾਂ ਹੀ ਹੈਲੀਕਾਪਟਰ ਤੋਂ ਮਹਾਕੁੰਭ ਮੇਲੇ ਦਾ ਜਾਇਜ਼ਾ ਲਿਆ ਸੀ ।